The Summer News
×
Tuesday, 21 May 2024

ਟੀਵੀ ਸੀਰੀਅਲ ਨੁੱਕੜ ਦੇ 'ਖੋਪੜੀ' ਸਮੀਰ ਖਾਖਰ ਦਾ ਦੇਹਾਂਤ

ਮੁੰਬਈ । ਪ੍ਰਸਿੱਧ ਟੈਲੀਵਿਜ਼ਨ ਅਤੇ ਫਿਲਮ ਐਕਟਰ ਸਮੀਰ ਖਾਖਰ ਦਾ ਅੱਜ ਸਵੇਰੇ ਬੰਬਈ ਵਿਚ ਦੇਹਾਂਤ ਹੋ ਗਿਆ। ਉਹ 71 ਸਾਲਾਂ ਦੇ ਸਨ ਅਤੇ ਪਿਛਲੇ ਚਾਰ ਪੰਜ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਆਪਣੇ ਸਮੇਂ ਦੇ ਪ੍ਰਸਿੱਧ ਟੀਵੀ ਸੀਰੀਅਲ 'ਨੁੱਕੜ' ਵਿਚ ਸ਼ਰਾਬੀ-ਕਬਾਬੀ 'ਖੋਪੜੀ' ਦਾ ਦਾ ਕਿਰਦਾਰ ਨਿਭਾਅ ਕੇ ਉਨ੍ਹਾਂ ਨੇ ਪ੍ਰਸਿੱਧੀ ਦੀਆਂ ਸਿਖਰਾਂ ਨੂੰ ਛੋਹ ਲਿਆ ਸੀ। ਉਨ੍ਹਾਂ ਨੇ ਤਿੰਨ ਦਰਜਨ ਦੇ ਕਰੀਬ ਫ਼ਿਲਮਾਂ ਅਤੇ ਬਹੁਤ ਸਾਰੇ ਸੀਰੀਅਲਾਂ ਵਿਚ ਕੰਮ ਕੀਤਾ ਸੀ। ਸਲਮਾਨ ਖਾਨ ਦੀ ਫਿਲਮ 'ਜੈ ਹੋ' ਵਿਚ ਉਨ੍ਹਾਂ ਦਾ ਕਿਰਦਾਰ ਬੜਾ ਪ੍ਰਸੰਸਾਜਨਕ ਸੀ।

Story You May Like