The Summer News
×
Sunday, 12 May 2024

ਸੜਕ ‘ਤੇ ਅਭਿਆਸ ਕਰਦੇ ਹੋਏ ਕੁੱਝ ਬੱਚੇ ਪਹੁੰਚੇ ਨੈਸ਼ਨਲ ਤਕ, ਦੇਖੋ ਪੂਰੀ ਖਬਰ

ਜਲੰਧਰ : ਸਰਕਾਰਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਾਅਦੇ ਤੇ ਦਾਅਵੇ ਕਰਦੀਆਂ ਹਨ, ਪਰ ਜਦੋਂ ਇਹੀ ਸਰਕਾਰਾਂ ਸੱਤਾ ਵਿੱਚ ਆ ਜਾਂਦੀਆਂ ਹਨ ਤਾਂ ਆਪਣੇ ਵੱਲੋਂ ਕੀਤੇ ਹੋਏ ਦਾਅਵੇ ਤੇ ਵਾਅਦੇ ਭੁੱਲ ਜਾਂਦੀਆਂ ਹਨ । ਇਹੋ ਜਿਹੀਆਂ ਹੀ ਤਸਵੀਰਾਂ ਅਸੀਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਹੇ ਹਾਂ ਕਿ ਜਿਹੜੇ ਬੱਚਿਆਂ ਨੂੰ ਸਟੇਡੀਅਮ ਦੇ ਵਿੱਚ ਖੇਡਣਾ ਚਾਹੀਦਾ ਹੈ। ਉਹ ਇਕ ਸੜਕ ਤੇ ਆਪਣੀ ਪ੍ਰੈਕਟਿਸ ਕਰ ਰਹੇ ਹਨ । ਕੀ ਸਰਕਾਰਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹੋ ਵਾਲੇ ਦਾਅਵੇ ਤੇ ਵਾਅਦੇ ਕੀਤੇ ਸਨ ।


ਖੇਡਾਂ ਦਾ ਹੱਬ ਕਹਾਉਣ ਵਾਲੇ ਜਲੰਧਰ ਦੀਆਂ ਤਸਵੀਰਾਂ ਅੱਜ ਤੁਹਾਡੇ ਰੂਬਰੂ ਕਰਨ ਜਾ ਰਹੇ। ਇਹ ਤਸਵੀਰਾਂ ਆਪ ਮੁਹਾਰੇ ਬਿਆਨ ਕਰਦੀਆਂ ਨੇ ਕਿ ਜਲੰਧਰ ਦੇ ਵਿਚ ਕਿੰਨੇ ਕੁ ਖੇਡ ਗਰਾਊਂਡ ਨੇ ਤੇ ਇਨ੍ਹਾਂ ਤਸਵੀਰਾਂ ਵਿਚ ਹੀ ਤੁਸੀਂ ਆਉਣ ਵਾਲੇ ਭਵਿੱਖ ਦਾ ਭਵਿੱਖ ਵੇਖ ਸਕਦੇ ਹੋ । ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਸਮਾਰਟ ਸਕੂਲ ਬਣਾਉਣ ਦੀ ਗੱਲ ਕਹੀ ਸੀ ਤੇ ਉਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਸਕੂਲ ਕਿੰਨੇ ਕੁ ਸਮਾਰਟ ਹੋਣਗੇ ਇਨ੍ਹਾਂ ਤਸਵੀਰਾਂ ਵਿਚ ਆਪ ਦੇਖ ਸਕਦੇ ਹੋ।


ਸਕੇਟਿੰਗ ਕਰ ਰਹੇ ਇਨ੍ਹਾਂ ਬੱਚਿਆਂ ਦੀਆਂ ਮਾਂਵਾਂ ਸੁਨੀਤਾ ਤੇ ਮਲਿਕਾ ਦਾ ਕਿਹਣਾ ਹੈ ਕਿ ਉਨ੍ਹਾਂ ਦੇ ਬੱਚੇ ਸ਼ੁਰੂ ਤੋਂ ਹੀ ਇਸ ਖੇਡ ਨੂੰ ਲੈ ਕੇ ਕਾਫੀ ਉਤਸਾਹਿਤ ਸੀ ਤੇ ਏਹੀ ਖੇਡ ਖੇਡਣੀ ਚਾਉਂਦੇ ਸੀ ਪਰ ਸ਼ਹਿਰ ਵਿੱਚ ਰਿੰਕ ਨਾ ਹੋਣ ਕਰਕੇ ਅਸੀਂ ਆਪਣੇ ਬੱਚੇ ਨੂੰ ਇਸ ਜਗ੍ਹਾ ਤੇ ਲੈ ਕੇ ਆਏ ਜਿਥੇ ਸਾਨੂੰ ਬਖਸ਼ੀਸ਼ ਕੋਚ ਮਿਲੇ ਤੇ ਉਨ੍ਹਾਂ ਵਲੋਂ ਸਾਡੇ ਬੱਚਿਆਂ ਨੂੰ ਇਸੇ ਸੜਕ ਤੇ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਤੇ ਸੜਕ ਤੇ ਪ੍ਰੈਕਟਿਸ ਕਰਨ ਨਾਲ ਹੀ ਉਨ੍ਹਾਂ ਦੇ ਬੇਟੇ ਵਲੋਂ ਬਰਾਉਂਸ ਮੈਡਲ ਜਿਤਿਆ । ਉਨ੍ਹਾਂ ਵਲੋਂ ਸਰਕਾਰ ਕੋਲੋਂ ਆਪਣੇ ਬੱਚਿਆਂ ਵਾਸਤੇ ਇੱਕ ਰਿੰਗ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਖੁੱਲ ਕੇ ਪ੍ਰੈਕਟਿਸ ਕਰ ਸਕਣ ।


ਸੜਕ ਤੇ ਪ੍ਰੈਕਟਿਸ ਕਰ ਰਹੇ ਬੱਚਿਆਂ ਕ੍ਰਿਸ਼ ਤੇ ਨੈਤਿਕ ਠਾਕੁਰ ਦਾ ਕਿਹਣਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਇਸ ਸੜਕ ਤੇ ਪ੍ਰੈਕਟਿਸ ਕਰ ਰਹੇ ਹਨ । ਉਹ ਸੜਕ ਤੇ ਪ੍ਰੈਕਟਿਸ ਕਰਣ ਦੇ ਬਾਵਜੂਦ ਡਿਸਟ੍ਰਿਕ ਤੇ ਨੈਸ਼ਨਲ ਮੈਚਾਂ ਵਿੱਚ ਭਾਗ ਲੈ ਚੁਕੇ ਹਨ ਟੇ ਜਿੱਤ ਵੀ ਚੁਕੇ ਹਨ । ਉਨ੍ਹਾਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਰਕਾਰ ਉਨ੍ਹਾਂ ਵਾਸਤੇ ਇੱਕ ਰਿੰਗ ਦਾ ਬੰਦੋਬਸਤ ਕਰੇ ਤਾਂ ਕਿ ਉਹ ਆਪਣੀ ਪ੍ਰੈਕਟਿਸ ਕਰ ਸਕਣ । ਉਨ੍ਹਾਂ ਦਾ ਕਿਹਣਾ ਹੈ ਕਿ ਸੜਕ ਤੇ ਪ੍ਰੈਕਟਿਸ ਕਰਨ ਨਾਲ ਸੱਟ ਲੱਗਣ ਦਾ ਖਤਰਾ ਜਾਦਾ ਹੁੰਦਾ ਹੈ ਜਦਕਿ ਰਿੰਗ ਵਿੱਚ ਕਾਫੀ ਸਹੂਲਤਾਂ ਹੁੰਦੀਆਂ ਹਨ ।


ਦੂਜੇ ਪਾਸੇ ਇਨ੍ਹਾਂ ਬੱਚਿਆਂ ਨੂੰ ਸੜਕ ਤੇ ਪ੍ਰੈਕਟਿਸ ਕਰਵਾ ਰਹੇ ਇਨ੍ਹਾਂ ਬੱਚਿਆਂ ਦੇ ਕੋਚ ਬਖਸ਼ੀਸ਼ ਸਿੰਘ ਦਾ ਕਿਹਣਾ ਹੈ ਕਿ ਕਾਫੀ ਬੱਚੇ ਇਸ ਇਲਾਕੇ ਦੇ ਆਸਪਾਸ ਤੋਂ ਹੀ ਇਸ ਜਗ੍ਹਾ ਤੇ ਆ ਕੇ ਪ੍ਰੈਕਟਿਸ ਕਰਦੇ ਹਨ ਪਰ ਇੱਕ ਬੱਚਾ ਫੁਟਬਾਲ ਚੌਂਕ ਤੋਂ ਆਉਂਦਾ ਹੈ । ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਕੋਈ ਵੀ ਰਿੰਗ ਨਾ ਹੋਣ ਕਰਕੇ ਇਹ ਬੱਚੇ ਇਸ ਜਗ੍ਹਾ ਤੇ ਪ੍ਰੈਕਟਿਸ ਕਰਦੇ ਹਨ ।


ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਾਂਗਰਸ ਸਰਕਾਰ ਵੇਲੇ ਕਈ ਵਾਰ ਬਾਵਾ ਹੈਨਰੀ ਨੂੰ ਮਿਲ ਕੇ ਬੱਚਿਆਂ ਵਾਸਤੇ ਰਿੰਗ ਪ੍ਰੋਵਾਈਡ ਕਰਨ ਦੀ ਗੱਲ ਕਹੀ ਗਈ ਸੀ ਪਰ ਉਨ੍ਹਾਂ ਵੱਲੋਂ ਆਸ਼ਵਾਸਨ ਦੇ ਕੇ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਸੀ । ਪਰ ਅਜੇ ਤਕ ਕਿਸੇ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਗਰਾਊਂਡ ਪ੍ਰੋਵਾਈਡ ਨਹੀਂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪੰਜਾਬ ਲੇਬਰ ਅਤੇ ਨੈਸ਼ਨਲ ਲੈਵਲ ਦੇ ਵੀ ਬੱਚੇ ਪ੍ਰੈਕਟਿਸ ਕਰਨ ਆਉਂਦੇ ਹਨ । ਪ੍ਰਭੂ ਮਜਬੂਰੀ ਵਸ ਉਨ੍ਹਾਂ ਕੋਲ ਕੋਈ ਹੋਰ ਜਗ੍ਹਾ ਨਾ ਹੋਣ ਕਰਕੇ ਸੜਕ ਤੇ ਹੀ ਪ੍ਰੈਕਟਿਸ ਕਰਵਾਈ ਜਾਂਦੀ ਹੈ ।


ਖਿਡਾਰੀਆਂ ਦਾ ਖੇਡ ਵਿੱਚੋਂ ਪੱਛੜਨਾ ਸਰਕਾਰਾਂ ਦੀ ਵਜ੍ਹਾ ਕਰਕੇ ਹੀ ਹੁੰਦਾ ਹੈ ਕਿਉਂਕਿ ਸਰਕਾਰਾਂ ਇਨ੍ਹਾਂ ਬੱਚਿਆਂ ਦੇ ਭਵਿੱਖ ਬਾਰੇ ਸੋਚੇ ਤਾਂ ਇਹ ਬੱਚੇ ਵੀ ਹਰਿਆਣੇ ਵਰਗੇ ਸੂਬਿਆਂ ਦੇ ਬੱਚਿਆਂ ਵਾਂਗ ਖੇਡਾਂ ਵਿੱਚ ਮੱਲਾਂ ਮਾਰ ਸਕਦੇ ਹਨ ।


Story You May Like