The Summer News
×
Monday, 20 May 2024

ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਦਾ 74.94 ਫੀਸਦੀ ਕੰਮ ਮੁਕੰਮਲ – ਆਸ਼ਿਕਾ ਜੈਨ

ਐਸ.ਏ.ਐਸ ਨਗਰ 9 ਮਾਰਚ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ੍ਰੀਮਤੀ ਆਸ਼ਿਕਾ ਜੈਨ ਦੱਸਿਆ ਕਿ ਜ਼ਿਲ੍ਹੇ ਵਿੱਚ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਦਾ ਕੰਮ ਹੁਣ ਤੱਕ 74.94 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਵੋਟਰਾਂ ਪਾਸੋਂ ਆਧਾਰ ਦੇ ਵੇਰਵੇ ਪ੍ਰਾਪਤ ਕਰਨ 12 ਮਾਰਚ ਨੂੰ ਬੀ.ਐਲ.ਓਜ਼ ਘਰ ਘਰ ਜਾਣਗੇ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੌਜੂਦਾ ਫ਼ੋਟੋ ਵੋਟਰ ਸੂਚੀ ਵਿੱਚ ਦਰਜ ਸਮੁੱਚੇ ਵੋਟਰਾਂ ਦੇ ਡਾਟਾ ਨੂੰ ਆਧਾਰ ਡਾਟਾ ਨਾਲ ਜੋੜਨ ਲਈ ਘਰ-ਘਰ ਸਰਵੇ ਕੀਤਾ ਜਾ ਰਹਾ ਹੈ। ਇਸ ਮੁਹਿੰਮ ਦੌਰਾਨ ਵੋਟਰਾਂ ਦੀ ਸਹੂਲਤ ਵਾਸਤੇ ਸਮੂਹ ਬੀ.ਐੱਲ.ਓਜ 12 ਮਾਰਚ ਨੂੰ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਲਈ ਘਰ-ਘਰ ਜਾ ਕੇ ਫਾਰਮ ਨੰ.6 ਬੀ ਇਕੱਤਰ ਕਰਨਗੇ।


ਉਹਨਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਵੋਟਰ ਪਾਸ ਆਧਾਰ ਨੰਬਰ ਨਹੀਂ ਹੈ ਜਾਂ ਉਹ ਆਪਣਾ ਆਧਾਰ ਨੰਬਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਸਬੰਧਤ ਵੋਟਰ, ਫਾਰਮ ਨੰ.6 ਬੀ ਵਿੱਚ ਦਰਜ 11 ਕਿਸਮ ਦੇ ਦਸਤਾਵੇਜ਼ਾਂ ਵਿੱਚੋਂ ਕਿਸੇ ਇੱਕ ਦਸਤਾਵੇਜ਼ ਦੀ ਕਾਪੀ ਆਪਣੇ ਬੀ.ਐੱਲ.ਓਜ਼ ਪਾਸ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਕਮਿਸ਼ਨ ਦੀ “ ਐਨ.ਵੀ.ਐਸ.ਪੀ ਡਾਟ ਇਨ” ਵੈਬਸਾਈਟ ਜਾਂ “ ਵੋਟਰ ਹੈਲਪਲਾਈਨ” ਮੋਬਾਇਲ ਐਪ ਤੇ ਆਨਲਾਈਨ ਵੀ ਆਪਣਾ ਆਧਾਰ ਨੰਬਰ ਪ੍ਰਮਾਣਿਤ ਕਰ ਸਕਦੇ ਹਨ ।


ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਵੋਟਰ ਵੱਲੋਂ ਆਧਾਰ ਨੰਬਰ ਦੇ ਦਿੱਤੇ ਜਾਣ ਵਾਲੇ ਵੇਰਵੇ ਉਸ ਵੱਲੋਂ ਸਵੈ-ਇੱਛਤ ਹਨ । ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵਿਸ਼ੇਸ਼ ਕੈਂਪ ਦੌਰਾਨ ਉਹ ਸੁਪਰਵਾਈਜਰਾਂ ਅਤੇ ਬੀ.ਐੱਲ.ਓਜ਼ ਨੂੰ ਆਧਾਰ ਕਾਰਡ ਦੇ ਵੇਰਵੇ ਲਿੰਕ ਕਰਵਾਉਣ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਬਕਾਇਆ ਰਹਿੰਦਾ ਟੀਚਾ ਵੀ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।

Story You May Like