The Summer News
×
Sunday, 30 June 2024

ਨਿਆਗਰਾ ਫਾਲਜ਼ ’ਚ ਪੰਜਾਬੀ ਮੁੰਡੇ ਨੇ ਮਾਰੀ ਛਾਲ

ਕੈਨੇਡਾ, 28 ਜੂਨ : ਲੁਧਿਆਣਾ ਸ਼ਹਿਰ ਦੇ ਇੱਕ ਨੌਜਵਾਨ ਨੇ ਕੈਨੇਡਾ ਦੇ ਵਿਚ ਖੁਦਕੁਸ਼ੀ ਕਰ ਲਈ ਹੈ। ਜਾਂਚ ਮੁਤਾਬਕ ਪਤਾ ਲੱਗਿਆ ਹੈ ਕਿ ਨੌਜਵਾਨ ਲੁਧਿਆਣਾ ਦੇ ਪਿੰਡ ਅੱਬੂਵਾਲ ਦਾ ਰਹਿਣ ਵਾਲਾ ਸੀ। ਉਸ ਦਾ ਨਾਮ ਚਰਨਜੀਤ ਸਿੰਘ ਤੇ ਉਮਰ 22 ਸਾਲ ਹੈ। ਨੌਜਵਾਨ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਸੀ।ਪਿਛਲੇ ਕੁਝ ਦਿਨਾਂ ਵਿੱਚ ਉਸ ਨੇ ਆਪਣੇ ਦੋਸਤਾਂ ਨੂੰ ਨਿਆਗਰਾ ਫਾਲਜ਼ ’ਚ ਕੰਮ ਤੇ ਜਾਣ ਬਾਰੇ ਦੱਸਿਆ ਸੀ ਉਸ ਤੋਂ ਬਾਅਦ ਉਹ ਵਾਪਸ ਨਹੀ ਆਇਆ।
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀ ਉਸ ਨਾਲ ਮੋਬਾਇਲ 'ਤੇ ਸੰਪਰਕ ਕਰਨ ਦੀ ਕੋਸ਼ਿਸ ਕਰ ਰਹੇ ਸੀ ਪਰ ਉਸ ਦਾ ਫ਼ੋਨ ਬੰਦ ਆ ਰਿਹਾ ਸੀ ਤੇ ਕੈਨੇਡੀਅਨ ਪੁਲੀਸ ਨੇ ਵੀ ਚਰਨਜੀਤ ਸਿੰਘ ਦੀ ਲਾਪਤਾ ਹੋਣ ਦੀ ਰਿਪੋਰਟ ਦਰਜ਼ ਕਰ ਕੇ ਉਸ ਦੀ ਭਾਲ ਜਾਰੀ ਕੀਤੀ ਸੀ। ਕੈਨੇਡੀਅਨ ਪੁਲੀਸ ਦਾ ਕਹਿਣਾ ਹੈ ਕਿ ਨਿਆਗਰਾ ਫਾਲਜ਼ ’ਚ ਛਾਲ ਮਾਰ ਕਿ ਖੁਦਕੁਸ਼ੀ ਕਰ ਲਈ ਹੈ।



ਚਰਨਜੀਤ ਸਿੰਘ ਕਿਸਾਨ ਦਾ ਪੁੱਤਰ ਸੀ ਜੋ 10 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ ।ਜ਼ੋਰਾ ਸਿੰਘ ਨੇ ਆਪਣੇ ਪੁੱਤਰ ਦਾ ਉਜੱਵਲ ਭਵਿੱਖ ਬਣਾਉਣ ਲਈ ਉਸ ਨੂੰ ਕੈਨੇਡਾ ਭੇਜ ਦਿੱਤਾ ਸੀ । ਪਰ ਉਸ ਨੂੰ ਇਸ ਗੱਲ ਦਾ ਪਤਾ ਨਹੀ ਸੀ ਕਿ ਉਸ ਦਾ ਪੁੱਤਰ ਖੌਫ਼ਨਾਕ ਕਦਮ ਚੁੱਕੇਗਾ।ਪਿੰਡ ਤੇ ਪਰਿਵਾਰ ’ਚ ਸੋਗ ਦਾ ਮਾਹੌਲ ਹੈ।ਨੌਜਵਾਨ ਦਾ ਖੁਦਕੁਸ਼ੀ ਕਰਨ ਦਾ ਕਾਰਨ ਅਜੇ ਤੱਕ ਪਤਾ ਨਹੀ ਲੱਗਿਆ ਪਰ ਚਰਨਜੀਤ ਸਿੰਘ ਦੇ ਦੋਸਤਾਂ ਨੇ ਉਸ ਦੀ ਲਾਸ਼ ਦੀ ਪਛਾਣ ਕਰ ਲਈ ਹੈ।ਪੁੱਤਰ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ’ਚ ਸੋਗ ਦਾ ਮਾਹੌਲ ਹੈ। ਪਰਿਵਾਰ ਦਾ ਰੋ-ਰੋ ਕਿ ਬੁਰਾ ਹਾਲ ਹੈ। ਪਿੰਡ ਦੇ ਲੋਕ ਤੇ ਰਿਸ਼ਤੇਦਾਰ ਪਰਿਵਾਰ ਨੂੰ ਹੌਂਸਲਾ ਦੇ ਰਹੇ ਹਨ।


 

Story You May Like