The Summer News
×
Sunday, 30 June 2024

ਮੌਨਸੂਨ ਦੀ ਪਹਿਲੀ ਤੇਜ਼ ਬਾਰਿਸ਼ 'ਚ ਡੁੱਬੀ ਦਿੱਲੀ

ਦਿੱਲੀ : ਮੌਨਸੂਨ ਨੇ ਦਿੱਲੀ-NCR ’ਚ ਆਪਣਾ ਰੰਗ ਵਿਖਾਇਆ ਹੈ। ਦਿੱਲੀ ਦੇ ਨਾਲ ਨੋਇਡਾ, ਗਾਜ਼ੀਆਬਾਦ ਸਮੇਤ ਪੂਰੇ NCR ਵਿੱਚ ਭਾਰੀਂ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਦਿੱਲੀ NCR ਦਾ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ ਪਰ ਤੇਜ਼ ਮੀਂਹ ਕਾਰਨ ਦਿੱਲੀ ਦੀਆ ਸੜਕਾਂ 'ਤੇ ਪਾਣੀ ਹੀ ਪਾਣੀ ਹੋ ਗਿਆ ਹੈ। ਦਿੱਲੀ NCR ਵਿੱਚ ਭਾਰੀਂ ਮੀਂਹ ਕਾਰਨ ਸੜਕਾਂ ਤੇ ਗੋਡੇ-ਗੋਡੇ ਪਾਣੀ ਖੜ ਗਿਆ ਹੈ ਤੇ ਰੇਲਾਂ ਦੀ ਰਫ਼ਤਾਰ ਵੀ ਰੁਕ ਗਈ ਹੈ। ਕੁਝ ਥਾਵਾਂ 'ਤੇ ਟ੍ਰੈਫਿਕ ਦੀ ਵੀ ਸਮੱਸਿਆ ਦੇਖਣ ਨੂੰ ਮਿਲੀ ਹੈ। ਕਈ ਥਾਵਾਂ 'ਤੇ ਜਾਮ ਲੱਗ ਗਏ ਹਨ।ਦਿੱਲੀ ਟ੍ਰੈਫਿਕ ਪੁਲੀਸ ਨੇ ਦਿੱਲੀ ਦੇ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਦਿੱਲੀ ਟ੍ਰੈਫਿਕ ਪੁਲੀਸ ਨੇ ਕਿਹਾ ਕਿ ਵਾਇਟ-ਪੁਆਇੰਟ ਸਲੀਮਗੜ੍ਹ ਅਤੇ ਨਿਗਮਬੋਧ ਘਾਟ ਨੇੜੇ ਪਾਣੀ ਭਰਨ ਕਾਰਨ ਸ਼ਾਂਤੀਵਨ ਤੋਂ ਆਈਐਸੱਬੀਟੀ ਵੱਲ ਆਉਟਰ ਰਿੰਗ ਰੋਡ 'ਤੇ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਟ੍ਰੈਫਿਕ ਅਲਰਟ ਦੇਖਣ ਤੋਂ ਬਾਅਦ ਆਪਣੀ ਅੱਗੇ ਦੀ ਯੋਜਨਾ ਬਣਾਓ।

Story You May Like