The Summer News
×
Sunday, 30 June 2024

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਡਿੱਗੀ ਛੱਤ

ਦਿੱਲੀ, 28 ਜੂਨ : ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਇੱਕ 'ਤੇ ਵੱਡਾ ਹਾਦਸਾ ਵਾਪਰਿਆ ਹੈ। ਤੇਜ਼ ਮੀਂਹ ਕਾਰਨ ਟਰਮੀਨਲ ਦੀ ਛੱਤ ਹੇਠਾਂ ਖੜ੍ਹੇ ਵਾਹਨਾਂ 'ਤੇ ਡਿੱਗ ਗਈ। ਜਿਸ ’ਚ ਕੁਝ ਲੋਕ ਫਸ ਗਏ ਹਨ। ਮੌਕੇ 'ਤੇ ਦਿੱਲੀ ਦੀ ਫਾਇਰ ਸਰਵਿਸ ਦੀ ਟੀਮ ਪਹੁੰਚ ਗਈ ਜੋ ਹੁਣ ਲੋੜੀਦੀਂ ਕਾਰਵਾਈ ਕਰ ਰਹੀ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਅੱਠ ਲੋਕ ਜ਼ਖਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਦਿੱਲੀ ਦੀ ਫਾਇਰ ਸਰਵਿਸ ਟੀਮ ਨੇ ਸਾਰਿਆ ਨੂੰ ਬਚਾਅ ਕੇ ਹਸਪਤਾਲ ਪਹੁੰਚਾਂ ਦਿੱਤਾ ਤੇ ਨਾਲ ਹੀ ਫਾਇਰ ਬਿਗ੍ਰੇਡ ਦੀਆਂ ਤਿੰਨ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਵੇਰੇ 5 ਵਜੇ ਵਾਪਰਿਆ ਹੈ। ਤੇਜ਼ ਮੀਂਹ ਤੇ ਹਨੇਰੀ ਕਾਰਨ ਇਸ ਦੀ ਛੱਤ ਡਿੱਗ ਗਈ ਛੱਤ ਦੀ ਚਾਦਰ ਦਾ ਇੱਕ ਹਿੱਸਾ ਵੀ ਉਨ੍ਹਾਂ ਨੂੰ ਸਹਾਰਾ ਦੇਣ ਵਾਲੀਆ ਲੋਹੇ ਦੀਆਂ ਬੀਮਾਂ ਨਾਲ ਡਿੱਗ ਗਿਆ ਤੇ ਮਲਬਾ ਟਰਮੀਨਲ ’ਚ ਖੜ੍ਹੀਆ ਕਾਰਾਂ ਤੇ ਟੈਕਸੀਆਂ ਤੇ ਡਿੱਗ ਗਿਆ।


ਜਿਸ ਕਾਰਨ ਕੁਝ ਲੋਕ ਇਸ ’ਚ ਫਸ ਗਏ ।ਅਧਿਕਾਰੀਆਂ ਨੇ ਦੱਸਿਆ ਕਿ ਛੱਤ ਦੀਆਂ ਚਾਦਰਾਂ ਤੋਂ ਇਲਾਵਾ, ਸਪੋਰਟ ਬੀਮ ਵੀ ਡਿੱਗ ਗਏ ਤੇ ਟਰਮੀਨਲ ਦੇ ਪਿਕ-ਅੱਪ ਅਤੇ ਡਰਾਪ ਖੇਤਰ ਵਿੱਚ ਖੜੀਆਂ ਕਾਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਦਿੱਲੀ ਏਅਰਪੋਰਟ ਅਥਾਰਟੀ ਦੇ ਬੁਲਾਰੇ ਨੇ ਬਿਆਨ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਸੀ। ਜਿਸ ਕਾਰਨ ਇੰਧਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਡਿੱਗ ਗਈ ਹੈ। ਕੁਝ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀ ਹੋਏ ਲੋਕਾਂ ਨੂੰ ਤੁੰਰਤ ਹੀ ਹਸਪਤਾਲ ਲਿਜਾਇਆ ਗਿਆ ਤੇ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।

Story You May Like