The Summer News
×
Monday, 20 May 2024

ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲੋਹਾ ਵਪਾਰੀ ਤੋਂ ਹੋਈ 50 ਲੱਖ ਦੀ ਲੁੱਟ ਦੀ ਗੁੱਥੀ ਸੁਲਝਾਉਣ ਦਾ ਦਾਅਵਾ

ਫਤਹਿਗੜ੍ਹ ਸਾਹਿਬ, 26 ਅਪ੍ਰੈਲ : ਜਿਲ੍ਹਾ ਫਤਹਿਗੜ੍ਹ ਸਾਹਿਬ ਪੁਲਸ ਨੇ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਲੋਹਾ ਵਪਾਰੀ ਤੋਂ ਹੋਈ 50 ਲੱਖ ਦੀ ਲੁੱਟ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਜਿਲਾ ਫਤਿਹਗੜ੍ਹ ਪੁਲਸ ਮੁੱਖੀ ਐਸ ਐਸ ਪੀ ਡਾ. ਰਵਜੋਤ ਕੌਰ ਗਰੇਵਾਲ ਨੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।


ਐਸ.ਪੀ ਡਾ. ਰਵਜੋਤ ਕੌਰ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਸੁਭਾਸ਼ ਨਗਰ ਸਥਿਤ ਕ੍ਰਿਸ਼ਨਾ ਅਲਾਇਜ ਨਾਮ ਦੀ ਲੋਹੇ ਦਾ ਵਪਾਰ ਕਰਨ ਵਾਲੀ ਫਰਮ ਦੇ ਦਫਤਰ ਵਿਚ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ 4 ਵਿਅਕਤੀਆ ਵੱਲੋ 50 ਲੱਖ ਦੀ ਡਕੈਤੀ ਕਰ ਮੋਟਰ ਸਾਇਕਲ ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਸਨ। ਪੁਲਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਚਾਰ ਦਿਨ ਵਿੱਚ ਹੀ ਸੁਲਝਾਉਂਦੇ ਹੋਏ ਚਾਰ ਵਿਅਕਤੀਆ ਨੂੰ ਗਿਰਫ਼ਤਾਰ ਕਰ 38 ਲੱਖ 60 ਹਜਾਰ ਦੀ ਨਗਦੀ , 1ਪਿਸਤੌਲ 9mm 4 ਰੌਂਦ, ਇਕ ਪਿਸਟਲ 30 ਬੋਰ 4 ਜਿੰਦਾ ਰੌਂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਜਦਕਿ ਇਸ ਮਾਮਲੇ ਵਿਚ ਹੋਰ ਆਰੋਪੀ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਜਲਦ ਗਿਰਫਤਾਰ ਕੀਤਾ ਜਾਵੇਗਾ।


ਐਸਐਸਪੀ ਨੇ ਦੱਸਿਆ ਕਿ ਗਿਰਫਤਾਰ ਕੀਤੇ ਵਿਅਕਤੀਆ ਵਿੱਚ ਇੱਕ ਪਟਿਆਲੇ ਦਾ ਸੀ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਤੇ ਪਹਿਲਾ ਵੀ ਲੁੱਟ ਖੋਹ ਤੇ ਹੋਰ ਕਈ ਤਰ੍ਹਾਂ ਦੇ ਮਾਮਲੇ ਵੱਖ ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਮਾਸਟਰ ਮਾਇੰਡ ਜਸਕਰਨ ਸਿੰਘ ਨਿਵਾਸੀ ਪਿੰਡ ਇਕੋਲਹੀ ਖੰਨਾ ਜੋ ਕ੍ਰਿਸ਼ਨਾ ਅਲਾਇਜ ਫਰਮ ਦੇ ਗੁਆਂਢ ਵਿੱਚ ਨੌਕਰੀ ਕਰਦਾ ਸੀ। ਜਿਸ ਨੂੰ ਟ੍ਰੇਸ ਕਰ ਪੁਲਿਸ ਨੇ ਗਿਰਫਤਾਰ ਕੀਤਾ । ਜਿਸ ਤੋਂ ਪੁੱਛ ਗਿੱਛ ਤੋਂ ਬਾਅਦ ਉਸ ਦੇ ਸਾਥੀ ਰਵਿੰਦਰਪਾਲ ਸਿੰਘ ਨਿਵਾਸੀ ਪਟਿਆਲਾ, ਸੰਦੀਪ ਸਿੰਘ ਵਾਸੀ ਕੋਠੇ ਅਕਾਲਗੜ੍ਹ ਜਿਲਾ ਬਰਨਾਲਾ, ਸੰਜੀਵ ਸਿੰਘ ਨਿਵਾਸੀ ਪਿੰਡ ਖੇੜੀ ਗੁਜਰਾ ਜਿਲਾ ਪਟਿਆਲਾ ਨੂੰ ਗਿਰਫ਼ਤਾਰ ਕੀਤਾ ਹੈ ।

Story You May Like