The Summer News
×
Friday, 10 May 2024

ਪਟਿਆਲਾ ਜ਼ਿਲ੍ਹੇ ਵਿੱਚ 28 ਨਵੇਂ ਕੋਵਿਡ ਕੇਸ ਹੋਏ ਰਿਪੋਰਟ

ਪਟਿਆਲਾ, 26 ਅਪਰੈਲ : ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਜ਼ਿਲ੍ਹੇ ਵਿੱਚ ਕੋਵਿਡ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 28 ਨਵੇਂ ਕੋਵਿਡ ਕੇਸ ਰਿਪੋਰਟ ਹੋਣ ਨਾਲ ਕੁੱਲ ਕੋਵਿਡ ਐਕਟਿਵ ਕੇਸਾਂ ਦੀ ਗਿਣਤੀ 128 ਹੋ ਗਈ ਹੈ। ਅੱਜ ਦੇ 28 ਕੋਵਿਡ ਕੇਸਾਂ ਵਿੱਚੋਂ 17 ਪਟਿਆਲਾ ਸ਼ਹਿਰ, 04 ਸਮਾਣਾ, 02 ਬਲਾਕ ਕਾਲੋਮਾਜਰਾ, 02 ਬਾਲਕ ਸ਼ੁਤਰਾਣਾ, 02 ਬਾਲਕ ਦੁੱਧਣਸਾਧਾਂ ਅਤੇ 01 ਨਾਭਾ ਨਾਲ ਸਬੰਧਤ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਪੋਜਟਿਵ ਐਕਟਿਵ ਕੇਸਾਂ ਦੀ ਗਿਣਤੀ 128 ਹੋ ਗਈ ਹੈ। ਡਾ. ਰਮਿੰਦਰ ਕੌਰ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਵਿੱਚ  ਜ਼ੁਕਾਮ, ਬੁਖ਼ਾਰ, ਖਾਂਸੀ  ਆਦਿ ਦੇ ਲੱਛਣ ਪਾਏ ਜਾ ਰਹੇ ਹਨ, ਉਹ ਆਪਣੀ ਕੋਵਿਡ ਜਾਂਚ ਯਕੀਨੀ ਬਣਾਉਣ ਜੋ ਕਿ ਸਿਹਤ ਕੇਂਦਰਾਂ ਵਿੱਚ ਮੁਫ਼ਤ ਉਪਲਬਧ ਹੈ ਅਤੇ ਜਿਸ ਵਿਅਕਤੀ ਵਿੱਚ ਅਜਿਹੇ ਲੱਛਣ ਪਾਏ ਜਾ ਰਹੇ ਹਨ ਉਹ ਮਾਸਕ ਦੀ ਵਰਤੋਂ ਜ਼ਰੂਰ ਕਰੇ ਤਾਂ ਜੋ ਫਲੂ ਜਿਹੇ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਦੀ ਸਥਿਤੀ ਫ਼ਿਲਹਾਲ ਕਾਬੂ ਵਿੱਚ ਹੈ ਅਤੇ ਘਬਰਾਉਣ ਦੀ ਲੋੜ ਨਹੀਂ, ਬਲਕਿ ਇਸ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣ ਦੀ ਜ਼ਰੂਰਤ ਹੈ ।


ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ ਨੇ ਕਿਹਾ ਕਿ ਇਹਨਾਂ ਫਲੂ ਅਤੇ ਕੋਵਿਡ ਦੋਨਾਂ ਤਰ੍ਹਾਂ ਦੇ ਰੋਗਾਂ ਤੋਂ ਬਚਾਅ ਲਈ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੌਣਾਂ, ਇੱਕ ਦੂਜੇ ਨਾਲ ਹੱਥ ਮਿਲਾਉਣ ਅਤੇ ਬੇਲੋੜੀ ਭੀੜ ਵਿੱਚ ਜਾਣ ਤੋਂ ਗੁਰੇਜ਼ ਕਰਨਾ ਜ਼ਰੂਰੀ ਹੈ। ਇਹਨਾਂ ਸਧਾਰਨ ਜਿਹੀਆਂ ਸਾਵਧਾਨੀਆਂ ਨਾਲ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

Story You May Like