The Summer News
×
Tuesday, 21 May 2024

ਹੋਟਲ ‘ਚ ਖਾਣੇ ਦੀ ਅਦਾਇਗੀ ਨੂੰ ਲੈਕੇ ਹੰਗਾਮਾ, ਹੋਟਲ ਦੇ ਮੈਨੇਜਰ ਤੇ ਤਿੰਨ ਹੋਰ ਖ਼ਿਲਾਫ਼ ਮਾਮਲਾ ਦਰਜ

ਸਿਮਰਨ 


ਲੁਧਿਆਣਾ, 30 ਜੁਲਾਈ – ਬੀਤੀ ਰਾਤ ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਦੇ ਇੱਕ ਹੋਟਲ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਹੋਟਲ ਵਿੱਚ ਖਾਣੇ ਦੀ ਅਦਾਇਗੀ ਨੂੰ ਲੈ ਕੇ ਸਮਾਗਮ ਕਰਵਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਅਤੇ ਹੋਟਲ ਮਾਲਕਾਂ ਵਿਚਕਾਰ ਹੋਈ ਕੁੱਟਮਾਰ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ।

ਹੋਟਲ ‘ਚ ਹੋਏ ਲੜਾਈ ਝਗੜੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਅਨੀਰੁਧ ਗਰਗ ਦੀ ਸ਼ਿਕਾਇਤ ’ਤੇ ਨਗਰ ਨਿਗਮ ਦੇ ਸਹਾਇਕ ਟਾਊਨ ਪਲਾਨਰ ਸੁਰਿੰਦਰ ਸਿੰਘ ਬਿੰਦਰਾ, ਉਸ ਦੇ ਰਿਸ਼ਤੇਦਾਰ ਗੁਰਕੀਰਤ ਬਿੰਦਰਾ, ਪੁਨੀਤ ਬਿੰਦਰਾ, ਮੈਨੇਜਰ ਪਵਨ ਅਤੇ ਮੈਨੇਜਰ ਅਜੈ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।


ਰਾਜਗੁਰੂ ਨਗਰ ਦੇ ਰਹਿਣ ਵਾਲੇ ਅਨੀਰੁਧ ਗਰਗ ਵਾਸੀ ਰਾਜਗੁਰੂ ਨਗਰ ਨੇ ਦੱਸਿਆ ਕਿ ਉਹ ਨਿਵੇਸ਼ ਦਾ ਕੰਮ ਕਰਦਾ ਹੈ। ਉਨ੍ਹਾਂ ਨੇ 29 ਜੁਲਾਈ ਨੂੰ ਇਨਵੈਸਟ ਕੰਪਨੀ ਦੇ ਨਿਵੇਸ਼ਕਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਸੀ। ਸਮਾਰੋਹ ਵਿੱਚ 70 ਲੋਕਾਂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਖਾਣੇ ਬਾਰੇ ਹੋਟਲ ਮਾਲਕਾਂ ਨਾਲ ਪਹਿਲਾਂ ਹੀ ਖਾਣੇ ਦੀ ਪਲੇਟ ਦਾ ਰੇਟ ਤਹਿ ਕਰ ਲਿਆ ਸੀ। ਇਸ ਦੌਰਾਨ ਜਦੋਂ ਉਹ ਮੈਨੇਜਰ ਨੂੰ ਪੈਸੇ ਦੇਣ ਲੱਗਾ ਤਾਂ ਮੈਨੇਜਰ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਰਟੀ ਵਿੱਚ ਜਿੰਨੇ ਵੀ ਲੋਕ ਆਏ ਹਨ, ਉਸ ਮੁਤਾਬਕ ਉਹ ਪੈਸੇ ਲੈਣਗੇ। ਜਿਸ ਨੂੰ ਲੈਕੇ ਲੜਾਈ ਝਗੜਾ ਹੋਇਆ।


Story You May Like