The Summer News
×
Sunday, 28 April 2024

ਪੁਲਿਸ ਪਾਰਟੀ ਨਾਲ ਜਗਰਾਓਂ ਪੁਲ ਦੇ ਨਾਲ-ਨਾਲ ਲੱਗਦੇ ਬਾਜ਼ਾਰਾਂ ਵਿਚ ਪੁਲਿਸ ਨੇ ਕੱਢਿਆ ਪੈਦਲ ਫਲੈਗ ਮਾਰਚ

ਲੁਧਿਆਣਾ, 14 ਅਗਸਤ। ਆਜਾਦੀ ਦਿਵਸ ਨੂੰ ਲੈ ਕੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੇ ਮੱਦੇਨਜ਼ਰ ਸ਼ਹਿਰ ਦੇ ਕੋਨੇ ਕੋਨੇ ਵਿਚ ਸੁਰੱਖਿਆ ’ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਜਿਸ ਦੇ ਤਹਿਤ ਲੁਧਿਆਣਾ ਦੇ ਏਡੀਸੀਪੀ-1 ਰੁਪਿੰਦਰ ਕੌਰ ਸਰਾਂ ਨੇ ਪੁਲਿਸ ਪਾਰਟੀ ਨਾਲ ਜਗਰਾਓਂ ਪੁਲ ਦੇ ਨਾਲ-ਨਾਲ ਲੱਗਦੇ ਬਾਜਾਰਾਂ ਵਿਚ ਪੁਲਿਸ ਨੇ ਪੈਦਲ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਏਡੀਸੀਪੀ-1 ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਜਨਤਾ ਦੀ ਸੇਵਾ ਵਿਚ 24 ਘੰਟੇ ਸੇਵਾ ਵਿਚ ਹਾਜਰ ਹੈ। ਆਜਾਦੀ ਦੇ ਦਿਹਾੜੇ ਤੇ ਫਲੈਗ ਮਾਰਚ ਕੱਢਣ ਦਾ ਮਤਲਬ ਲੋਕਾਂ ਦੇ ਮਨਾਂ ਵਿਚੋਂ ਡਰ ਕੱਢਣਾ ਹੈ ਤਾਂ ਜੋ ਆਮ ਜਨਤਾ ਬਿਨਾਂ ਡਰ ਭੈਅ ਤੋਂ ਬੇਖਫ਼ ਸੁਰੱਖਿਅਤ ਰਹਿ ਕੇ ਸਾਡੇ ਮਹਾਨ ਸ਼ਹੀਦਾਂ ਵੱਲੋਂ ਆਪਣੀਆਂ ਸ਼ਹਾਦਤਾਂ ਦੇ ਕੇ ਦਿਵਾਈ ਆਜ਼ਾਦੀ ਦਾ ਨਿੱਘ ਮਾਣਦਿਆਂ ਆਜਾਦੀ ਦਾ ਦਿਹਾੜਾ ਮਨਾਉਣ।



Story You May Like