The Summer News
×
Friday, 10 May 2024

ਵਿਧਾਇਕਾ ਬੀਬੀ ਛੀਨਾ ਨੇ ਉੱਜਵਲ ਯੋਜਨਾ 2 .0 ਦੇ ਤਹਿਤ 100 ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈੱਕਸ਼ਨ ਵੰਡੇ

 


ਲੁਧਿਆਣਾ, 31 ਜੁਲਾਈ : ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਉੱਜਵਲ ਯੋਜਨਾ 2 . 0 ਦੇ ਤਹਿਤ ਅੱਜ ਆਪਣੇ ਮੁੱਖ ਦਫ਼ਤਰ ਬਾਪੂ ਮਾਰਕੀਟ , ਲੁਹਾਰਾ ਵਿਖੇ ਲੋੜਵੰਦ 100 ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈੱਕਸ਼ਨ ਵੰਡੇ ਗਏ । ਇਸ ਮੌਕੇ ਤੇ ਬੀਬੀ ਛੀਨਾ ਨੇ ਦੱਸਿਆ ਕਿ ਉੱਜਵਲ ਯੋਜਨਾ 2 . 0 ਦੇ ਤਹਿਤ ਹਰੇਕ ਐਤਵਾਰ ਨੂੰ ਇਸ ਦਫਤਰ ਵਿਖੇ ਲੋਡ਼ਵੰਦ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈੱਕਸ਼ਨ ਵੰਡੇ ਜਾਂਦੇ ਹਨ ਅਤੇ ਰੋਜਾਨਾ ਸਵੇਰੇ 11 ਵਜੇ ਤੋਂ ਸ਼ਾਮ ਨੂੰ 3 ਵਜੇ ਤੱਕ ਇਸ ਯੋਜਨਾ ਦੇ ਤਹਿਤ ਲੋੜਵੰਦ ਮਹਿਲਾਵਾਂ ਦੇ ਨਾਮ ਤੇ ਫਾਰਮ ਭਰੇ ਜਾਂਦੇ ਹਨ । ਉਨ੍ਹਾਂ ਗੈਸ ਕੁਨੈੱਕਸ਼ਨ ਲੈਣ ਆਏ ਲੋੜਵੰਦ ਪਰਿਵਾਰਾਂ ਨੂੰ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਲੋੜਵੰਦ ਪਰਿਵਾਰਾਂ ਨੂੰ ਵੀ ਇਸ ਲਾਹੇਵੰਦ ਯੋਜਨਾ ਬਾਰੇ ਜਾਣੂ ਕਰਵਾਉਣ ਤਾਂ ਜੋ ਉਹ ਵੀ ਇਸ ਯੋਜਨਾ ਦਾ ਲਾਭ ਲੈ ਸਕਣ ।


ਬੀਬੀ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਅਸੀਂ ਸਮੇਂ – ਸਮੇਂ ਸਿਰ ਲੋਕਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਾਂ ਤਾਂ ਜੋ ਲੋਕ ਇਨ੍ਹਾਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ । ਉਨ੍ਹਾਂ ਕਿਹਾ ਕਿ ਮੈਂ ਤਹੱਈਆ ਕੀਤਾ ਹੈ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਾਂ । ਉਨ੍ਹਾਂ ਕਿਹਾ ਕਿ ਇਹ ਹਲਕਾ ਪਿੱਛਲੇ ਲੰਮੇ ਸਮੇਂ ਤੋਂ ਉਸ ਸਮੇਂ ਦੇ ਵਿਧਾਇਕ ਦੀ ਨਲਾਇਕੀ ਕਾਰਨ ਬਹੁਤ ਪੱਛੜਿਆ ਹੋਇਆ ਹੈ ।


ਇਸ ਨੂੰ ਸੁਧਾਰਨ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਹੀ ਜ਼ਰੂਰਤ ਹੈ । ਉਨ੍ਹਾਂ ਅਗਾਮੀ ਨਗਰ ਨਿਗਮ ਚੋਣਾਂ ਵਿੱਚ ਆਪ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਗਿਣਤੀ ‘ ਚ ਜਿਤਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਜੇ ਮੇਅਰ ਵੀ ਸਾਡਾ ਆਪਣਾ ਹੋਵੇਗਾ ਤਾਂ ਸਰਕਾਰ ਨਾਲ ਚੰਗੀ ਤਰ੍ਹਾਂ ਤਾਲਮੇਲ ਰੱਖੇਗਾ ਤਾਂ ਹੀ ਹਲਕੇ ਦਾ ਸਰਬਪੱਖੀ ਵਿਕਾਸ ਹੋ ਸਕੇਗਾ । ਇਸ ਮੌਕੇ ਤੇ ਵਿੱਕੀ ਲੁਹਾਰਾ , ਸੁਖਦੇਵ ਸਿੰਘ , ਹਰਪ੍ਰੀਤ ਸਿੰਘ ਪੀ . ਏ , ਪਰਮਿੰਦਰ ਸਿੰਘ ਸੌਂਦ , ਅਮਨ ਸੈਣੀ ਆਦਿ ਵੀ ਹਾਜ਼ਰ ਸਨ ।


Story You May Like