The Summer News
×
Sunday, 28 April 2024

ਹਰ ਘਰ ਤਿਰੰਗਾ-ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਇਸ ਤਰ੍ਹਾਂ ਮਨਾ ਰਹੇ ਨੇ ਲੋਕ, ਇਸ ਸਾਲ ਬਣਿਆ ਤਿਉਹਾਰ ਵਰਗਾ ਮਾਹੌਲ

ਲੁਧਿਆਣਾ,13 ਅਗਸਤ (ਸ਼ਾਕਸ਼ੀ ਸ਼ਰਮਾ) : ਇਸ ਸਾਲ ਦੇਸ਼ ਵਿਚ ਆਜ਼ਾਦੀ ਦਿਵਸ ਕੇਵਲ ਸਕੂਲਾਂ, ਕਾਲਜਾਂ ਜਾਂ ਸਰਕਾਰੀ ਅਦਾਰਿਆਂ ‘ਚ ਹੀ ਨਹੀਂ ਬਲਕਿ ਹਰ ਘਰ ‘ਚ ਮਨਾਇਆ ਜਾਵੇਗਾ। ਇਸ ਸਾਲ ਆਜ਼ਾਦੀ ਦਿਵਸ ਸਿਰਫ਼ ਇੱਕ ਦਿਨ ਵਜੋਂ ਨਹੀਂ ਬਲਕਿ ਇਕ ਦਿਵਸ, ਇੱਕ ਤਿਉਹਾਰ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਾਲ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਲੌਂਚ ਕੀਤਾ ਗਿਆ ਹਰ ਘਰ ਤਿਰੰਗਾ- ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੇ ਲੋਕਾਂ ਵਿੱਚ ਜਸ਼ਨ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਦੌਰਾਨ ਇਸ ਸਾਲ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਲਗਾਉਣ ਲਈ ਅਤੇ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਝੰਡਾ ਲਹਿਰਾਉਣ ਲਈ ਤਿਰੰਗੇ ਖ਼ਰੀਦ ਰਹੇ ਹਨ। ਲੋਕਾਂ ਵਿਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


ਇਸੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਸ਼ਹਿਰ ਲੁਧਿਆਣਾ ਦੇ ਵਿਚ ਜਿੱਥੇ ਸ਼ਹਿਰ ਦੇ ਵੱਖ ਵੱਖ ਚੌਕਾਂ ‘ਚ ਲੋਕ ਤਿਰੰਗੇ ਖਰੀਦ ਰਹੇ ਹਨ ਅਤੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਾਲ ਆਜ਼ਾਦੀ ਦਿਵਸ ਕੇਵਲ ਇੱਕ ਦਿਵਸ ਹੀ ਨਹੀਂ ਬਲਕਿ ਇਕ ਤਿਉਹਾਰ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਆਜ਼ਾਦੀ ਦਿਵਸ ਕੇਵਲ ਸਕੂਲਾਂ, ਕਾਲਜਾਂ ਅਤੇ ਸਰਕਾਰੀ ਅਦਾਰਿਆਂ ‘ਚ ਹੀ ਮਨਾਇਆ ਜਾਂਦਾ ਸੀ ਅਤੇ ਲੋਕਾਂ ਨੂੰ ਇਸ ਪ੍ਰਤੀ ਕੁਝ ਖਾਸ ਉਤਸ਼ਾਹ ਨਹੀਂ ਹੁੰਦਾ ਸੀ। ਲੋਕ ਆਪਣੇ ਆਪਣੇ ਕੰਮਾਂ ਤੇ ਜਾਂ ਫਿਰ ਛੁੱਟੀ ਮਨਾਉਣ ਵਿਚ ਰੁੱਝੇ ਰਹਿੰਦੇ ਸਨ, ਲੇਕਿਨ ਇਸ ਵਾਰ 75ਵੇਂ ਆਜ਼ਾਦੀ ਦਿਵਸ ਮੌਕੇ ਲੋਕਾਂ ਵਿੱਚ ਸਭ ਤੋਂ ਪਹਿਲਾਂ ਸਵੇਰ ਦੇ ਸਮੇਂ ਆਪਣੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣ ਦਾ ਜੋਸ਼ ਹੈ ਅਤੇ ਕਈ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਹਰ ਸਾਲ ਇਸੀ ਤਰ੍ਹਾਂ ਆਜ਼ਾਦੀ ਦਿਵਸ ਮਨਾਉਣਾ ਚਾਹੀਦਾ ਹੈ ਕਿਉਂਕਿ ਇਹ ਉਹ ਦਿਨ ਹੈ ਜਦੋਂ ਦੇਸ਼ ਗੁਲਾਮੀ ਤੋਂ ਆਜ਼ਾਦ ਹੋਇਆ ਸੀ।


Story You May Like