The Summer News
×
Sunday, 28 April 2024

ਸਰਕਾਰੀ ਆਈ.ਟੀ.ਆਈ. (ਲੜਕੀਆਂ) ਘੁਮਾਰ ਮੰਡੀ ਲੁਧਿਆਣਾ ਵਿਖੇ ਸ਼ੈਸਨ 2022-23 ਲਈ ਦਾਖਲਾ ਸ਼ੁਰੂ

ਲੁਧਿਆਣਾ, 1 3 ਅਗਸਤ। ਸਰਕਾਰੀ ਆਈ.ਟੀ.ਆਈ. (ਇ:) ਘੁਮਾਰ ਮੰਡੀ ਲੁਧਿਆਣਾ ਵਿਖੇ ਲੜਕੀਆਂ ਲਈ ਕਿੱਤਾ ਮੁੱਖੀ ਕੋਰਸਾ ਵਿੱਚ ਦਾਖਲਾ ਸ਼ੁਰੂ ਹੈ। ਸੰਸਥਾ ਵਿਖੇ ਇਲਾਕੇ ਦੀਆਂ ਅੱਠਵੀ, ਦਸਵੀਂ ਅਤੇ ਬਾਰਵੀਂ ਪਾਸ ਲੜਕੀਆਂ ਲਈ ਆਈ.ਟੀ.ਆਈ. ਵਿੱਚ ਕਟਾਈ-ਸਿਲਾਈ, ਕਢਾਈ, ਫੈਸ਼ਨ ਡਿਜ਼ਾਇਨਿੰਗ, ਕੰਪਿਊਟਰ ਟਰੇਡ ਲਈ ਦਾਖਲਾ ਚੱਲ ਰਿਹਾ ਹੈ। ਦੋ ਸਾਲ ਆਈ.ਟੀ.ਆਈ. ਪਾਸ ਲੜਕੀਆਂ ਟੀਚਰ ਟ੍ਰੇਨਿੰਗ ਵਿੱਚ ਦਾਖਲਾ ਲੈ ਸਕਦੀਆਂ ਹਨ। ਦਾਖਲੇ ਦੀ ਆਖਰੀ ਮਿਤੀ 31-08-2022 ਹੈ।


ਇਸ ਸਬੰਧੀ ਆਈ.ਟੀ.ਆਈ. ਦੇ ਪ੍ਰਿੰਸੀਪਲ ਸ. ਬਲਜੀਤ ਸਿੰਘ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੇ ਕੋਰਸ ਕਰਨ ਉਪਰੰਤ ਲੜਕੀਆਂ ਨੂੰ ਸੰਸਥਾ ਪੱਧਰ ‘ਤੇ ਸਰਕਾਰੀ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਸਕੀਮਾਂ ਦੇ ਲਾਭ ਲੇਣ ਲਈ ਵੀ ਮੱਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਬੈਕਾਂ ਤੋਂ ਲੋਨ ਪ੍ਰਾਪਤ ਕਰ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸੰਸਥਾ ਦੇ ਪਾਸ ਆਊਟ ਸਿਖਿਆਰਥਣਾਂ ਨੂੰ ਨੇੜੇ ਦੇ ਉਦਯੋਗਾਂ ਵਿੱਚ ਪਲੇਸਮੈਂਟ ਵੀ ਸੰਸਥਾ ਪੱਧਰ ‘ਤੇ ਕਰਵਾਈ ਜਾਂਦੀ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਕੋਰਸ ਕਰਨ ਤੋਂ ਬਾਅਦ ਹਰ ਸਿਖਿਆਰਥੀ ਪ੍ਰਤੀ ਮਹੀਨਾ 15,000 ਤੋਂ 35,000 ਹਜ਼ਾਰ ਰੁਪਏ ਕਮਾਂ ਸਕਦੇ ਹਨ। ਸਰਕਾਰੀ ਹਦਾਇਤਾਂ ਅਨੁਸਾਰ ਐਸ.ਸੀ. ਸਿਖਿਆਰਥੀਆਂ ਦੀ ਟਿਊਸ਼ਨ ਫੀਸ ਮਾਫ਼ ਹੈ ਅਤੇ ਆਮ ਵਰਗ ਲਈ ਬਹੁਤ ਘੱਟ ਖਰਚੇ ਨਾਲ ਸਿਖਿਆਰਥੀ ਆਈ.ਟੀ.ਆਈ. ਕੋਰਸ ਕਰ ਸਕਦੇ ਹਨ ਅਤੇ ਫਰੀ ਬੱਸ ਪਾਸ ਦੀ ਸਹੂਲਤ ਵੀ ਸਰਕਾਰ ਵਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲੋਕਲ ਇੰਡਸਟਰੀ ਦੀ ਮੰਗ ਅਨੁਸਾਰ ਡਿਊਲ ਸਿਸਟਮ ਆਫ ਟ੍ਰੇਨਿੰਗ (ਡੀ.ਐਸ.ਟੀ.) ਸਕੀਮ ਅਧੀਨ ਕਟਾਈ ਸਿਲਾਈ ਅਤੇ ਕਢਾਈ ਟਰੇਡਾਂ ਵਿੱਚ ਦਾਖਲਾ ਕੀਤਾ ਜਾ ਰਿਹਾ ਹੈ ਜਿੱਥੇ ਸਿਖਿਆਰਥੀ ਆਈ.ਟੀ.ਆਈ. ਦੇ ਨਾਲ-ਨਾਲ ਉਦਯੋਗਾਂ ਵਿੱਚ ਜਾ ਕੇ ਪ੍ਰੈਕਟੀਕਲ ਸਿਖਲਾਈ ਪ੍ਰਾਪਤ ਕਰ ਸਕਦੇ ਹਨ।


Story You May Like