The Summer News
×
Friday, 10 May 2024

17 ਸਾਲਾ ਨਾਬਾਲਿਕ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਆਇਆ ਸਾਹਮਣੇ, ਜਾਣੋ ਕਿ ਹੈ ਪੂਰਾ ਮਾਮਲਾ

ਲੁਧਿਆਣਾ : ਨਾਬਲਿਕ ਲੜਕੀ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਰਾਭਾ ਨਗਰ ਤੋਂ ਸਾਹਮਣੇ ਆ ਰਿਹਾ ਹੈ। ਸਰਾਭਾ ਨਗਰ ਦੇ ਆਲੀਸ਼ਾਨ ਇਲਾਕੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਤੇ ਉਸ ਦੇ ਸਹਿਯੋਗੀ ਖ਼ਿਲਾਫ਼ 17 ਸਾਲਾ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰੈਸਟੋਰੈਂਟ ਦੇ ਮਾਲਕ ਤਜਿੰਦਰ ਸਿੰਘ ਤੇ ਉਸ ਦੇ ਸਹਿਯੋਗੀ ਕਮਲੇਸ਼ਵਰ ਸ਼ਰਮਾ ਵਜੋਂ ਕੀਤੀ ਗਈ  ਹੈ। ਇਸ ਦੇ ਨਾਲ ਹੀ ਦਸ ਦਈਏ ਕਿ 30 ਜੁਲਾਈ ਨੂੰ ਪੁਰਾਣਾ ਬਾਜ਼ਾਰ ਦੀ ਰਹਿਣ ਵਾਲੀ ਪੀੜਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੂੰ ਉਸ ਨੇ ਇਹ ਬਿਆਨ ਦਿੱਤਾ ਕਿ ਉਹ ਤਜਿੰਦਰ ਨੂੰ ਉਸ ਦੇ ਰੈਸਟੋਰੈਂਟ ‘ਚ ਮਿਲੀ ਸੀ। ਜਿੱਥੇ ਉਹ ਅਕਸਰ ਆਇਆ ਕਰਦੀ ਸੀ।


ਉਸ ਨੇ ਸਾਰੀ  ਘਟਨਾ ਬਿਆਨ ਕਰਦੇ ਹੋਏ ਸਾਰਾ ਕੁਝ ਦਸਿਆ ਕਿ ਕਿਸ ਤਰ੍ਹਾ ਉਸ ਨੂੰ ਗੁਰਮਾਹ ਕੀਤਾ ਗਿਆ। ਪੀੜਤਾਂ ਨੇ ਦਸਿਆ ਕਿ ਜਦ ਉਹ 28 ਜੂਨ ਨੂੰ ਉਥੇ ਗਈ ਤਾਂ ਉਸ ਨੂੰ ਦੋਸ਼ੀਆ ਵਲੋਂ ਕੋਲਡ ਡਰਿੰਗ ਪਿਲਾਈ ਗਈ। ਜਿਸ ਤੋਂ ਬਾਅਦ ਉਸ ਨੂੰ ਕੋਈ ਹੋਸ਼ ਨਹੀਂ ਰਹੀ ਅਤੇ ਜਦ ਉਸ ਨੂੰ ਹੋਸ਼ ਆਇਆ ਤਾਂ ਉਸ ਨੂ ਅਹਿਸਾਸ ਹੋਇਆ ਕੀ ਉਸ ਨਾਲ  ਬਾਲਤਕਾਰ ਹੋਇਆ ਹੈ। ਪੀੜਤਾਂ  ਨੇ ਦੋਸ਼ ਲਾਇਆ ਕਿ ਤਜਿੰਦਰ ਨੇ ਉਸ ਨੂੰ ਕਿਹਾ ਕਿ ਉਸ ਨੇ ਉਸ ਦਾ MMS ਬਣਾਇਆ ਹੈ ਤੇ ਕਿਸੇ ਨੂੰ ਦੱਸਣ ‘ਤੇ ਉਸ ਨੂੰ ਅਪਲੋਡ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੌਰਾਨ ਜਾਂਚ ਅਧਿਕਾਰੀ ਸਬ-ਇੰਸਪੈਕਟਰ ਮਨਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਦੰਡਾਵਲੀ ਦੀ ਧਾਰਾ 376-ਡੀ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਦੀ ਧਾਰਾ 3, 4 ਅਤੇ 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


 


Story You May Like