The Summer News
×
Tuesday, 21 May 2024

ਨਸ਼ੇ ਦੀ ਓਵਰਡੋਜ਼ ਨਾਲ ਨੋਜ਼ਵਾਨ ਦੀ ਸਿਹਤ ਵਿਗੜਨ ਨਾਲ ਹੋਈ ਮੌਤ

ਚੰਡੀਗੜ੍ਹ : ਹਲਕਾ ਖਡੂਰ ਸਾਹਿਬ ਦੇ ਅਧੀਨ ਪਿੰਡ ਫਤਿਆਬਾਦ ਵਿਖੇ ਨੋਜਵਾਨਾਂ ਦੀ ਨਸੇ ਦੇ ਨਾਲ ਮੌਤਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ। ਅੱਜ ਫਿਰ ਫਤਿਆਬਾਦ ਦੇ ਰਹਿਣ ਵਾਲੇ ਨੋਜਵਾਨ ਅਜੇ ਜਿਸ ਦੀ ਉਮਰ ਤਕਰੀਬਨ 18,19 ਸ਼ਾਲ ਜੋ ਕਿ ਨਸੇ ਕਰਨ ਦਾ ਆਦੀ ਸੀ ਬੀਤੇ ਦੋ ਤਿੰਨ ਦਿਨ ਪਹਿਲਾਂ ਨਸੇ ਦੇ ਟੀਕਾ ਲਾਉਣ ਨਾਲ ਸਿਹਤ ਵਿਗੜ ਗਈ ਤੇ ਪਰਿਵਾਰ ਨੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਜ ਨੋਜਵਾਨ ਦੀ ਮੌਤ ਹੋ ਗਈ ਪਰਿਵਾਰ ਨੇ ਸਰਕਾਰ ਦੇ ਖਿਲਾਫ ਬੋਲਦਿਆਂ ਕਿਹਾ ਸਰਕਾਰ ਨਸੇ ਬੰਦ ਕਰਨ ਦਾ ਦਾਅਵਾ ਕੀਤਾ ਸੀ ਪਰ ਨਸ਼ਾ ਪਹਿਲਾਂ ਦੀ ਤਰ੍ਹਾਂ ਹੀ ਵਿਕ ਰਿਹੈ ਪਰਿਵਾਰ ਨੇ ਇੰਨਸਾਫ ਦੀ ਮੰਗ ਕੀਤੀ ਹੈ।


Story You May Like