The Summer News
×
Monday, 20 May 2024

ਅਨੰਦਪੁਰ ਸਾਹਿਬ- ਬੁਰਜ- ਨੂਰਪੁਰ ਬੇਦੀ ਸੰਪਰਕ ਮਾਰਗ ਆਵਾਜਾਈ ਲਈ ਇੱਕ ਵਾਰ ਫੇਰ ਹੋਇਆ ਬੰਦ

-ਸਵਾਂ ਨਦੀ ਤੋਂ ਭਾਰੀ ਪਾਣੀ ਆਉਣਾ ਬਣਿਆ ਕਾਰਨ

 

-ਕੁਛ ਦਿਨ ਪਹਿਲਾ ਇਸੇ ਸਥਾਨ ਪਰ ਰੁੜਿਆ ਸੀ ਮੋਟਰਸਾੀੲਕਲ

 



ਸੰਦੀਪ ਸ਼ਰਮਾਂ | ਸ੍ਰੀ ਅਨੰਦਪੁਰ ਸਾਹਿਬ, ਰਾਤ ਤੋਂ  ਹੋ ਰਿਹਾ ਭਾਰੀ ਮੀਂਹ ਦੇ ਕਾਰਣ ਅਤੇ ਹਿਮਾਚਲ ਵਿਚ ਵੀ ਜਿਆਦਾ ਮੀਹ ਪੈਣ ਕਰਕੇ ਨਦੀਆਂ ਦਰਿਆ ਉਫਾਨ ਪਰ ਹਨ ਇਸੀ ਕਾਰਨ ਹਿਮਾਚਲ ਤੋਂ ਆਉਂਦੀ ਸਵਾਂ ਨਦੀ ਵਿਚ ਜਿਆਦਾ ਪਾਣੀ ਆਉਣ ਅਤੇ ਸਤਲੁਜ ਵੀ ਆਪਣੇ ਉਫਾਨ ਪਰ ਹੋਣ ਦੇ ਕਾਰਨ ਪਾਣੀ ਅਲੱਗ ਅਲੱਗ ਇਲਾਕਿਆਂ ਵੱਲ ਮਾਰ ਕਰਦਾ ਹੈ 


 

ਦੇਖਦੇ ਦੇਖਦੇ ਇਹ ਭਾਰੀ ਅਨੰਦਪੁਰ ਸਾਹਿਬ- ਬੁਰਜ- ਨੂਰਪੁਰ ਬੇਦੀ ਸੰਪਰਕ ਮਾਰਗਉਪਰ ਆ ਗਿਆ ਜਿਸ ਨਾਲ ਇਹ ਸੰਪਰਕ ਮਾਰਗ ਆਵਾਜਾਈ ਲਈ ਬੰਦ ਹੋ ਗਿਆ ਹੁਣ ਲੋਕਾਂ ਨੂੰਕਈ ਕਿਲੋਮੀਟਰ ਦਾ ਸਫ਼ਰ ਕਰਕੇ ਆਪਣੀ ਮੰਜਿਲ ਪਰ ਪਹੁੰਚਣਾ ਪਵੇਗਾ |

 

ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਓਹੀ ਸਥਾਨ ਹੈ ਜਿਥੇ ਪਿਛਲੈ ਦਿਨੀ ਵੀ ਇਸ ਪ੍ਰਕਾਰ ਹੀ ਭਾਰੀ ਪਾਣੀ ਆਉਣ ਕਰਕੇ ਇਕ ਮੋਟਰਸਾੀੲਕਲ ਰੁੜਨ ਦਾ ਵੀਡੀਓ ਆਇਆ ਸੀ|

Story You May Like