The Summer News
×
Monday, 20 May 2024

ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ, ਇੱਕ ਗੈਂਗਸਟਰ ਮਾਰਿਆ ਗਿਆ

ਅੰਮ੍ਰਿਤਸਰ: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸੂਤਰਾਂ ਦੇ ਹਵਾਲੇ ਤੋਂ ਅਹਿਮ ਖਬਰ ਸਾਹਮਣੇ ਆਈ ਹੈ ਕਿ ਇੱਕ ਗੈਂਗਸਟਰ ਦਾ ਐਨਕਾਊਂਟਰ ਹੋ ਗਿਆ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਗੈਂਗਸਟਰ ਜਗਰੂਪ ਰੂਪਾ ਹੈ ਜਾਂ ਮੰਨੂੰ ਕੁੱਸਾ ਜਾਂ ਕੋਈ ਹੋਰ ਉਸਦਾ ਸਾਥੀ ਹੈ।


ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਗਰੂਪ ਰੂਪਾ ਅਤੇ ਮੰਨੂ ਕੁੱਸਾ ਲਗਾਤਾਰ ਫਰਾਰ ਸਨ ਅਤੇ ਇਹ ਦੋਵੇਂ ਸ਼ੂਟਰ ਪੁਲਿਸ ਨੂੰ ਚਕਮਾ ਦੇ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ੂਟਰ ਤਰਨਤਾਰਨ ‘ਚ ਨਜ਼ਰ ਆਏ। ਕਤਲ ਤੋਂ ਬਾਅਦ ਇਹ ਮੁਲਜ਼ਮ ਪੰਜਾਬ ਵਿੱਚ ਲੁਕ ਕੇ ਰਹਿ ਰਹੇ ਸਨ ਅਤੇ 21 ਜੂਨ ਨੂੰ ਪੰਜਾਬ ਵਿੱਚ ਦੇਖੇ ਗਏ ਸਨ। ਪੁਲਿਸ ਇਨ੍ਹਾਂ ਗੈਂਗਸਟਰਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਗੌਰਤਲਬ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ।


Story You May Like