The Summer News
×
Friday, 10 May 2024

ਕਾਂਗਰਸੀਆਂ ਨੇ ਬਰਸਾਤ ਦੇ ਮੌਸਮ ‘ਚ ਦਰੇਸੀ ਰੋਡ ‘ਤੇ ਸਾਂਸਦ ਮਾਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਲੁਧਿਆਣਾ, 20 ਜੁਲਾਈ : ਸ਼ਹੀਦੇ ਆਜ਼ਮ ਭਗਤ ਸਿੰਘ ਖਿਲਾਫ ਗਲਤ ਬਿਆਨਬਾਜ਼ੀ ਕਰਨ ਵਾਲੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਖਿਲਾਫ ਗੁੱਸੇ ਵਿੱਚ ਆਏ ਕਾਂਗਰਸੀਆਂ ਨੇ ਮਾਨ ਦੇ ਡੀਐਨਏ ‘ਚ ਅੰਗਰੇਜ਼ਾਂ ਦਾ ਅੰਸ਼ ਹੋਣ ਦਾ ਦੋਸ਼ ਲਗਾਇਆ। ਭਗਵੰਤ ਮਾਨ ਸਰਕਾਰ ਨੂੰ ਵੀ ਆੜੇ ਹੱਥੀ ਲਿਆ।


ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪਰਮਿੰਦਰ ਮਹਿਤਾ ਦੀ ਅਗਵਾਈ ‘ਚ ਕਾਂਗਰਸੀਆਂ ਨੇ ਬਰਸਾਤ ਦੇ ਮੌਸਮ ‘ਚ ਹੀ ਸਥਾਨਕ ਦਰੇਸੀ ਰੋਡ ‘ਤੇ ਐਮ.ਪੀ.ਮਾਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿ ਕੇ ਸ਼ਹੀਦੇ ਆਜ਼ਮ ਦਾ ਵਾਰ-ਵਾਰ ਅਪਮਾਨ ਕੀਤਾ ਜਾ ਰਿਹਾ ਹੈ। ਜੇਕਰ ਮਹਾਨ ਕ੍ਰਾਂਤੀਕਾਰੀ ਅਤੇ ਵਾਰ ਵਾਰ ਸ਼ਹੀਦੇ ਆਜ਼ਮ ਦਾ ਅਪਮਾਨ ਕਰਨ ਵਾਲਾ ਸ਼ਰੇਆਮ ਘੁੰਮਦਾ ਹੈ ਤਾਂ ਉਸ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੋ ਸਕਦੀ। ਉਨ੍ਹਾਂ ਯਾਦ ਦਿਵਾਇਆ ਕਿ ਇਤਿਹਾਸ ਗਵਾਹ ਹੈ ਕਿ ਸਿਮਰਨਜੀਤ ਸਿੰਘ ਮਾਨ ਦੇ ਨਾਨੇ ਨੇ ਜਲ੍ਹਿਆਂਵਾਲਾ ਬਾਗ ਦੇ ਦੋਸ਼ੀ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਸੀ। ਜਦਕਿ ਮਾਨ ਵੀ ਹਮੇਸ਼ਾ ਦੇਸ਼ ਦੀ ਗੱਲ ਕਰਦੇ ਹਨ।


ਸਾਂਸਦ ਵਜੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਸਿਮਰਨਜੀਤ ਸਿੰਘ ਨੇ ਦੇਸ਼ ਦੇ ਸੰਵਿਧਾਨ ਦੇ ਖਿਲਾਫ ਆਪਣੀ ਗੱਲ ਨੂੰ ਦੁਹਰਾਇਆ, ਜਦਕਿ ਇਹ ਸਭ ਸਿਰਫ ਮਾਨ ਤੱਕ ਹੀ ਸੀਮਤ ਨਹੀਂ, ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਦੇਸ਼ ਵਿਰੋਧੀ ਬੋਲੀ ਬੋਲਦੇ ਦੇਖੇ ਜਾ ਸਕਦੇ ਹਨ। ਮਹਿਤਾ ਨੇ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਮਰਨਜੀਤ ਸਿੰਘ ਮਾਨ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾਵੇ। ਧਰਨੇ ਵਿੱਚ ਸੀਨੀਅਰ ਕਾਂਗਰਸੀ ਆਗੂ ਸਰਬਜੀਤ ਸਿੰਘ ਬੰਟੀ, ਹੇਮੰਤ ਜੈਨ, ਪਵਨ ਠਾਕੁਰ, ਵਿਨੋਦ ਪੰਮੀ, ਜਿਤੇਸ਼ਵਰ ਸ਼ਰਮਾ, ਸੁਨੀਲ ਮਹਿਰਾ, ਰਜਿੰਦਰ ਸਹੋਤਾ, ਅਰੁਣ ਮੂੰਗ, ਰਵਿੰਦਰ ਅਰੋੜਾ ਆਦਿ ਨੇ ਵੀ ਸ਼ਮੂਲੀਅਤ ਕੀਤੀ।


Story You May Like