The Summer News
×
Sunday, 12 May 2024

ਧਾਰਮਿਕ ਸਰਾਵਾਂ ‘ਤੇ GST ਲਗਾ ਕੇ ਭਾਜਪਾ ਨੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ – ‘ਆਪ’

ਅੰਮ੍ਰਿਤਸਰ, 3 ਅਗਸਤ – ਆਮ ਆਦਮੀ ਪਾਰਟੀ (ਆਪ) ਵਲੋਂ, ਮੋਦੀ ਸਰਕਾਰ ਦੁਆਰਾ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਸਰਾਂਵਾਂ ਉੱਪਰ 12% GST ਲਗਾਉਣ ਦੇ ਫੈਸਲੇ ਦੇ ਵਿਰੋਧ ਵਿੱਚ, ਅੱਜ ਭੰਡਾਰੀ ਪੁੱਲ ਤੋਂ ਹਾਲ ਗੇਟ ਤੱਕ ਇੱਕ ਸੂਬਾ ਪੱਧਰੀ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਭਾਰੀ ਸੰਖਿਆ ਵਿੱਚ ਆਪ ਆਗੂਆਂ, ਵਲੰਟੀਅਰਾਂ ਅਤੇ ਸਿੱਖ ਸੰਗਤ ਵੱਲੋਂ ਸ਼ਮੂਲੀਅਤ ਕੀਤੀ ਗਈ।


ਇਸ ਪ੍ਰਦਰਸ਼ਨ ਰਾਹੀਂ ਆਪ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਨਿੱਤ ਨਵੇਂ ਜਾਰੀ ਕੀਤੇ ਜਾਂਦੇ ਤੁਗਲਕੀ ਫਰਮਾਨਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਸੂਬਾ ਸਕੱਤਰ ਗੁਰਦੇਵ ਸਿੰਘ ਲਾਖਣਾ,ਅੰਮ੍ਰਿਤਸਰ ਸ਼ਹਿਰੀ ਤੋਂ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ, ਖਡੂਰ ਸਾਹਿਬ ਲੋਕ ਸਭਾ ਇੰਚਾਰਜ਼ ਬਲਜੀਤ ਸਿੰਘ ਖਹਿਰਾ ਅਤੇ ਅੰਮ੍ਰਿਤਸਰ ਜਿਲ੍ਹਾ ਸਕੱਤਰ ਜਸਪ੍ਰੀਤ ਸਿੰਘ ਵਲੋਂ ਕੀਤੀ ਗਈ।


ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਬਾ ਸਕੱਤਰ ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਸਿੱਖ ਸਰਾਂਵਾਂ ਉੱਪਰ 12% GST ਲਗਾਉਣ ਵਾਲਾ ਮੋਦੀ ਸਰਕਾਰ ਦਾ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਫੈਸਲਾ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਸਿਰਫ਼ ਸ੍ਰੀ ਦਰਬਾਰ ਸਾਹਿਬ ਹੀ ਨਹੀਂ ਸਗੋਂ 3 ਹੋਰ ਸੰਸਥਾਵਾਂ ਨੂੰ ਵੀ GST ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।


ਉਹਨਾਂ ਧਾਰਮਿਕ ਸਥਾਨਾਂ ‘ਤੇ GST ਨੂੰ ਜਜੀਆ ਟੈਕਸ ਕਰਾਰ ਦਿੰਦਿਆਂ ਹੋਇਆ ਮੰਦਭਾਗਾ ਆਖਿਆ ਅਤੇ ਕਿਹਾ ਕਿ GST ਤਾਂ ਕਾਰੋਬਾਰਾਂ ‘ਤੇ ਲੱਗਦਾ ਹੈ ਅਤੇ ਸਰਾਵਾਂ ਸਿਰਫ਼ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੀਆਂ ਸੁਵਿਧਾਵਾਂ ਲਈ ਬਣਾਈਆਂ ਗਈਆਂ ਹਨ। ਇੱਥੇ ਕਿਸੇ ਦਾ ਕੋਈ ਨਿੱਜੀ ਸਵਾਰਥ ਜਾਂ ਫਾਇਦਾ ਨਹੀਂ ਜੁੜਿਆ ਹੋਇਆ ਅਤੇ ਕੇਂਦਰ ਦੇ ਇਸ ਫ਼ੈਸਲੇ ਦੀ ਉਹਨਾਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ।


ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਧਰਮ ਦੀ ਰਾਜਨੀਤੀ ਕਰਦੀ ਰਹੀ ਹੈ ਅਤੇ ਹੁਣ ਵੀ ਸਰਾਵਾਂ ‘ਤੇ ਜੀਐਸਟੀ ਲਗਾ ਕੇ ਅਜਿਹਾ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਮ ਅਤੇ ਰਾਜਨੀਤੀ ਨੂੰ ਮਿਲਾਉਣਾ ਗਲਤ ਹੈ। ਧਾਰਮਿਕ ਸਥਾਨਾਂ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਲੋਕ ਵਿਰੋਧੀ ਫੈਸਲੇ ਲਏ ਹਨ।


ਉਹਨਾਂ ਕਿਹਾ ਕਿ ਧਾਰਮਿਕ ਸਰਾਵਾਂ ‘ਤੇ ਜੀਐੱਸਟੀ ਲਗਾ ਕੇ ਕੇਂਦਰ ਸਰਕਾਰ ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਆਪਣਾ ਇਹ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ।


ਇਸ ਮੌਕੇ ਜਸਪ੍ਰੀਤ ਸਿੰਘ ਸਕੱਤਰ ਅੰਮ੍ਰਿਤਸਰ, ਜਿਲ੍ਹਾ ਈਵੈਂਟ ਇੰਚਾਰਜ਼ ਜਗਦੀਪ ਸਿੰਘ, ਅਨਿਲ ਮਹਾਜਨ, ਜਿਲ੍ਹਾ ਮੀਡੀਆ ਇੰਚਾਰਜ਼ ਵਿਕਰਮਜੀਤ ਵਿਕੀ, ਐੱਸ ਸੀ ਵਿੰਗ ਜਿਲ੍ਹਾ ਪ੍ਰਧਾਨ ਡਾ ਇੰਦਰਪਾਲ, ਐੱਸ ਸੀ ਵਿੰਗ ਜ਼ਿਲ੍ਹਾ ਸਕੱਤਰ ਰਵਿੰਦਰ ਹੰਸ, ਭਗਵੰਤ ਕੰਵਲ ਜਿਲ੍ਹਾ ਯੂਥ ਪ੍ਰਧਾਨ, ਦੀਕਸ਼ਿਤ ਧਵਨ, ਰਵਿੰਦਰ ਦਾਵਰ, ਜਗਦੀਪ ਸਿੰਘ ਜਗਾ, ਗੁਲਜ਼ਾਰ ਸਿੰਘ ਬਿੱਟੂ, ਮੈਡਮ ਸੀਮਾ ਸੋਢੀ, ਵਰੁਣ ਰਾਣਾ, ਮੁਖਵਿੰਦਰ ਸਿੰਘ ਵਿਰਦੀ, ਕੁਲਵੰਤ ਵਡਾਲੀ, ਸੂਬਾ ਸੰਯੁਕਤ ਸਕੱਤਰ ਅਸ਼ੋਕ ਤਲਵਾਰ, ਲੋਕ ਸਭਾ ਇੰਚਾਰਜ ਗੁਰਦਾਸਪੁਰ ਰਾਜੀਵ ਸ਼ਰਮਾ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਕਸ਼ਮੀਰ ਸਿੰਘ ਵਾਹਲਾ, ਮਨਦੀਪ ਮੋਂਗਾ,ਰਜਿੰਦਰ ਪਲਾਹ, ਸਤਪਾਲ ਸੌਖੀ, ਰਾਜੀਵ ਖੈਹਰਾ, ਨਰੇਸ਼ ਪਾਠਕ, ਪਰਮਿੰਦਰ ਸਿੰਘ ਸੇਠੀ, ਅਰਵਿੰਦਰ ਭੱਟੀ, ਸ਼ਿਵਾਨੀ ਸ਼ਰਮਾ, ਅਮਨਦੀਪ ਕੌਰ, ਹਰਪ੍ਰੀਤ ਬੇਦੀ, ਸੁਨੀਲ ਕੁਮਾਰ, ਬਲਜੀਤ ਸਿੰਘ ਰਿੰਕੂ, ਜਸਵੰਤ ਸਿੰਘ, ਵਿਜੇ ਕੁਮਾਰ, ਵਿਸ਼ਵ ਸਹਿਜ ਪਾਲ, ਬਲਜੀਤ ਸਿੰਘ ਖਹਿਰਾ, ਗੁਰਵਿੰਦਰ ਸਿੰਘ ਬਹਿੜਵਾਲ ਜ਼ਿਲ੍ਹਾ ਪ੍ਰਧਾਨ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ, ਮੈਡਮ ਅੰਜੂ ਵਰਮਾ, ਰੁਪਿੰਦਰ ਕੌਰ ਸੰਧੂ, ਅਮਰਿੰਦਰ ਐਮੀ, ਦਿਲਬਾਗ ਸਿੰਘ ਸੰਧੂ, ਪ੍ਰਵੀਨ ਕੁਮਾਰ, ਗੁਰਚਰਨ ਸਿੰਘ ਭੋਲਾ, ਕੇਵਲ ਚੋਹਲਾ ਸਾਹਿਬ, ਹਰਪ੍ਰੀਤ ਸਿੰਘ ਕੋਟ, ਅੰਗਰੇਜ਼ ਸਿੰਘ, ਮਨਜੀਤ ਸਿੰਘ ਬਰਨਾਲਾ, ਜਗਰੂਪ ਸਿੰਘ, ਹਰਚਰਨ ਸਿੰਘ, ਜੋਗਾ ਸਿੰਘ, ਸੁਖਪਾਲ ਸਿੰਘ ਪ੍ਰੀਤ, ਬਲਬੀਰ ਸਿੰਘ ਪੰਨੂ, ਗੁਰਦੀਪ ਸਿੰਘ ਰੰਧਾਵਾ, ਸਮਸ਼ੇਰ ਸਿੰਘ, ਰਮਨ ਬਹਿਲ, ਵਿਭੂਤੀ ਸ਼ਰਮਾ, ਜਗਰੂਪ ਸਿੰਘ ਸੇਖਵਾਂ, ਮਨੋਹਰ ਸਲਾਰੀਆ, ਲਵਪ੍ਰੀਤ ਸਿੰਘ, ਚੰਨਣ ਸਿੰਘ ਖਾਲਸਾ, ਅਮਿਤ ਸਿੰਘ ਮਾਂਟੋ ਆਦਿ ਮੌਜੂਦ ਸਨ।


Story You May Like