The Summer News
×
Monday, 20 May 2024

ਸੀਆਈਸੀਯੂ ਨੇ ਨਵੇਂ ਜੁਆਇੰਟ ਡੀਜੀਐਫਟੀ ਆਈਟੀਐਸ ਦਾ ਕੀਤਾ ਸਵਾਗਤ

ਲੁਧਿਆਣਾ,10 ਅਗਸਤ (ਸ਼ਾਕਸ਼ੀ ਸ਼ਰਮਾ) ਸੀਆਈਸੀਯੂ ਵਿਚ ਨਵੇਂ ਜੁਆਇੰਟ ਡੀਜੀਐਫਟੀ ਆਈਟੀਐਸ ਉਤਪਲ ਕੁਮਾਰ ਅਚਾਰੀਆ ਦਾ ਸੁਆਗਤ ਕਰਦਿਆਂ ਜੁਆਇੰਟ ਡੀਜੀਐਫਟੀ ਸੁਵਿਧ ਸ਼ਾਹ ਨੂੰ ਵਿਦਾਈ ਦਿੱਤੀ ਗਈ। ਇਸ ਮੌਕੇ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾਨੇ ਸਾਰੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਸੀਆਈਸੀਯੂ ਦੇ ਕੰਮਕਾਜ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸੁਵਿਧ ਸ਼ਾਹ ਦਾ ਉਦਯੋਗ ਨੂੰ ਅੱਪਗ੍ਰੇਡ ਕਰਨ ਲਈ ਧੰਨਵਾਦ ਕੀਤਾ|


ਉੱਥੇ ਹੀ ਸੀਆਈਸੀਯੂ ਦੇ ਜਨਰਲ ਸਕੱਤਰ ਪੰਕਜ ਸ਼ਰਮਾ ਨੇ ਸੁਵਿਧ ਸ਼ਾਹ ਬਾਰੇ ਕਿਹਾ ਕਿ ਇਹ ਸੰਯੁਕਤ ਡੀਜੀਐਫਟੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਦਯੋਗ ਲਈ ਹਮੇਸ਼ਾ ਮਦਦਗਾਰ ਰਹੇ ਹਨ ਅਤੇ ਉਨ੍ਹਾਂ ਨੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਵੀ ਕੀਤਾ ਹੈ। ਇਸ ਤੋਂ ਇਲਾਵਾ ਈਸਟਮੈਨ ਇੰਡਸਟਰੀਜ਼ ਲਿਮਿਟੇਡ ਤੋਂ ਜੇ.ਆਰ. ਸਿੰਗਲ, ਗੰਗਾ ਐਕਰੋਵੂਲਜ਼ ਲਿਮਿਟੇਡ ਤੋਂ ਅਮਿਤ ਥਾਪਰ ਅਤੇ ਸਰਵਜੀਤ ਸਿੰਘ ਨੇ ਵੀ ਮਹਾਮਾਰੀ ਵਰਗੇ ਔਖੇ ਸਮੇਂ ਵਿੱਚ ਉਦਯੋਗ ਦੀ ਮਦਦ ਕਰਨ ਲਈ ਸੁਵਿਧਾ ਸ਼ਾਹ ਦੀ ਪ੍ਰਸ਼ੰਸਾ ਕੀਤੀ ਅਤੇ ਉਤਪਲ ਕੁਮਾਰ ਅਚਾਰੀਆ ਦਾ ਨਵੇਂ ਡੀਜੀਐਫਟੀ ਵਜੋਂ ਸਵਾਗਤ ਵੀ ਕੀਤਾ।


ਮੀਟਿੰਗ ਵਿੱਚ 100 ਤੋਂ ਵੱਧ ਉਦਯੋਗਪਤੀਆਂ ਨੇ ਸ਼ਿਰਕਤ ਕੀਤੀ। ਜਿਸ ਵਿਚ ਅਵਤਾਰ ਸਿੰਘ ਭੋਗਲ, ਸਤਿੰਦਰ ਸਿੰਘ, ਜੇਕੇ ਸਬਲੋਕ, ਚਰਨਜੀਵ ਸਿੰਘ, ਵਿਨੋਦ ਥਾਪਰ, ਗੌਤਮ ਮਲਹੋਤਰਾ,ਕਨਿਸ਼ ਕੌਰ, ਸੰਜੇ ਧੀਮਾਨ, ਜਸਪਾਲ ਸਿੰਘ ਸ਼ਾਹਪੁਰੀ, ਅਮਰਜੀਤ ਸਿੰਘ ਡਿੰਪਲ, ਅਨਿਲ ਬੇਦੀ,ਮਨਦੀਪ ਸਿੰਘ,ਜੇ.ਐਸ ਬਿਰਦੀ, ਹਰਜੀਤ ਸਿੰਘ ਅਤੇ ਹੋਰ ਪ੍ਰਮੁੱਖ ਮੈਂਬਰ ਹਾਜ਼ਰ ਸਨ।


Story You May Like