The Summer News
×
Sunday, 19 May 2024

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਵਿਆਪਕ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ -ਜ਼ੋਮੈਟੋ ਦੇ ਵਰਕਰਾਂ ਤੇ ਆਮ ਲੋਕਾਂ ਨੂੰ ਟਰੈਫਿਕ ਰੂਲਾਂ ਦੀ ਜਾਣਕਾਰੀ ਦਿੱਤੀ

ਪਟਿਆਲਾ, 9 ਫਰਵਰੀ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਨੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,  ਰੁਪਿੰਦਰਜੀਤ ਚਾਹਲ  ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀ ਕੰਪਲੈਕਸ ਦੇ ਏ.ਡੀ.ਆਰ. ਸੈਂਟਰ ਵਿਖੇ ਇੱਕ ਵਿਆਪਕ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ  ਕਰਵਾਇਆ ਗਿਆ। ਇਸ ਦੌਰਾਨ ਜ਼ੋਮੈਟੋ ਦੇ ਵਰਕਰਾਂ ਅਤੇ ਆਮ ਲੋਕਾਂ ਨੂੰ ਟਰੈਫਿਕ ਰੂਲਾਂ  ਦੀ ਜਾਣਕਾਰੀ ਦਿੱਤੀ ਗਈ।


ਸੀ.ਜੇ.ਐਮ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨੀ ਅਰੋੜਾ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਜ਼ੋਮੈਟੋ ਡਿਲੀਵਰੀ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ, ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ (2017), ਮੁਫਤ ਕਾਨੂੰਨੀ ਸੇਵਾਵਾਂ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਅਤੇ ਆਗਾਮੀ 9 ਮਾਰਚ, 2024 ਨੂੰ ਲੱਗਣ ਵਾਲੀ  ਨੈਸ਼ਨਲ  ਲੋਕ  ਅਦਾਲਤ ,   ਵਰਗੇ  ਮਹੱਤਵਪੂਰਨ  ਵਿਸ਼ਿਆਂ  ਬਾਰੇ  ਜਾਗਰੂਕ ਕਰਨਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਮਨਦੀਪ ਵਰਮਾ ਤੇ ਟਰੈਫਿਕ ਰੂਲਜ਼ ਐਜੂਕੇਸ਼ਨ ਸੈੱਲ, ਪਟਿਆਲਾ ਦੇ ਇੰਚਾਰਜ ਇੰਸਪੈਕਟਰ ਕਰਮਜੀਤ ਕੌਰ ਵੀ ਮੌਜੂਦ ਸਨ।


 ਸਮਾਗਮ ਦੌਰਾਨ ਮਾਨੀ ਅਰੋੜਾ ਨੇ ਲੋੜਵੰਦਾਂ ਲਈ ਮੁਫਤ ਕਾਨੂੰਨੀ ਸਹਾਇਤਾ ਦੀ ਪਹੁੰਚ 'ਤੇ ਜ਼ੋਰ ਦਿੱਤਾ, ਅਤੇ ਵਿਅਕਤੀਆਂ ਨੂੰ ਵਿਅਕਤੀਗਤ ਤੌਰ 'ਤੇ ਜਾਂ ਫ਼ੋਨ (0175-2306500) ਜਾਂ ਨਾਲਸਾ ਹੈਲਪਲਾਈਨ ਨੰ. 15100  ਰਾਹੀਂ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ ਦੇ ਅੰਦਰ ਏ.ਡੀ.ਆਰ. ਸੈਂਟਰ ਵਿਖੇ ਫਰੰਟ ਆਫਿਸ ਤੱਕ ਪਹੁੰਚਣ ਲਈ ਪ੍ਰੇਰਤ ਕੀਤਾ।

Story You May Like