The Summer News
×
Tuesday, 21 May 2024

ਜ਼ਿਲ੍ਹਾ ਸਵੀਪ ਟੀਮ ਨੇ 'ਮੇਰੀ ਵੋਟ ਮੇਰਾ ਅਧਿਕਾਰ' ਵਿਸ਼ੇ 'ਤੇ ਕਰਵਾਇਆ ਵਿਸ਼ੇਸ਼ ਪ੍ਰੋਗਰਾਮ

ਪਟਿਆਲਾ, 17 ਨਵੰਬਰ: ਜ਼ਿਲ੍ਹਾ ਸਵੀਪ ਟੀਮ ਵਾਲੋਂ ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਧੀਨ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਪਟਿਆਲਾ ਵਿਖੇ 'ਮੇਰੀ ਵੋਟ ਮੇਰਾ ਅਧਿਕਾਰ' ਵਿਸ਼ੇ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਡਾ. ਸਵਿੰਦਰ ਸਿੰਘ ਰੇਖੀ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਅਤੇ ਪ੍ਰਿੰਸੀਪਲ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।


ਡਾ. ਸਵਿੰਦਰ ਸਿੰਘ ਰੇਖੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਅਧੀਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਵੇ ਅਤੇ ਵਿਦਿਆਰਥੀ ਵੋਟਰ ਜਾਗਰੂਕਤਾ ਫੈਲਾਉਣ ਅਤੇ ਵੋਟਰ ਸਾਖਰਤਾ ਨੂੰ ਉਤਸ਼ਾਹਿਤ ਕਰਨ ਵਿਚ ਚੋਣ ਕਮਿਸ਼ਨ ਦੇ ਕੈਂਪਸ ਅੰਬੈਸਡਰ ਵਜੋਂ ਕਾਰਜ ਕਰਨ।


ਸਵੀਪ ਪ੍ਰੋਗਰਾਮ ਬਾਰੇ ਉਨ੍ਹਾਂ ਦੱਸਿਆ ਕਿ ਇਸ ਦਾ ਉਦੇਸ਼ ਸਾਰੇ ਯੋਗ ਨਾਗਰਿਕਾਂ ਨੂੰ ਵੋਟ ਪਾਉਣ ਅਤੇ ਚੋਣਾਂ ਦੌਰਾਨ ਇੱਕ ਨਿਰਪੱਖ ਅਤੇ ਸੂਝਵਾਨ ਫ਼ੈਸਲਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਸੰਸਥਾ ਦੇ ਸਾਰੇ ਯੋਗ ਵਿਦਿਆਰਥੀਆਂ ਨੂੰ ਆਫ਼ਲਾਈਨ ਜਾ ਆਨਲਾਈਨ ਮੋਡ ਰਾਹੀਂ ਤੁਰੰਤ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਉਣ ਲਈ ਪ੍ਰੇਰਿਤ ਕੀਤਾ। ਡਾ ਰੇਖੀ ਦੀ ਅਗਵਾਈ ਵਿਚ ਸੰਸਥਾ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਵੋਟਰ ਪ੍ਰਣ ਵੀ ਲਿਆ।


ਜ਼ਿਲ੍ਹਾ ਸਹਾਇਕ ਨੋਡਲ ਅਫ਼ਸਰ ਮੋਹਿਤ ਕੌਸ਼ਲ, ਆਈ ਟੀ ਆਈ ਪਟਿਆਲਾ ਤੋਂ ਸੰਸਥਾ ਦੇ ਨੋਡਲ ਅਫ਼ਸਰ ਸਵੀਪ ਜਗਦੀਪ ਜੋਸ਼ੀ, ਸੰਜੇ ਧੀਰ, ਸੁਖਵੰਤ ਸਿੰਘ, ਮਿਹਰਬਾਨ ਸਿੰਘ, ਵਿਨੈ ਕੁਮਾਰ, ਮੁਨੀਸ਼ ਕੁਮਾਰ, ਦਲਬੀਰ ਸਿੰਘ ਅਤੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਕੈਂਪ ਵਿੱਚ ਹਿੱਸਾ ਲਿਆ। ਸਵੀਪ ਟੀਮ ਨੇ ਕੈਂਪ ਦੇ ਸਫਲ ਆਯੋਜਨ ਵਿੱਚ ਸਹਿਯੋਗ ਲਈ ਸੰਸਥਾ ਦੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ| 

Story You May Like