The Summer News
×
Sunday, 28 April 2024

ਬਿਕਰਮ ਮਜੀਠੀਆ ਨੂੰ ਜ਼ਮਾਨਤ: ਡਾ ਦਲਜੀਤ ਚੀਮਾ ਨੇ ਕਹੀ ਵੱਡੀ ਗੱਲ

ਲੁਧਿਆਣਾ : (ਭਰਤ ਸ਼ਰਮਾ) – ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅਕਾਲੀ ਦਲ ਵਿੱਚ ਖੁਸ਼ੀ ਦੀ ਲਹਿਰ ਹੈ । ਉੱਥੇ ਹੀ ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਉਪਰ ਦਰਜ ਕੀਤੇ ਕੇਸਾਂ ਨੂੰ ਝੂਠਾ ਕਰਾਰ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਆਮ ਪਾਰਟੀ ਕਰ ਰਹੇ ਬਦਲੇ ਦੀ ਰਾਜਨੀਤੀ । ਬਿਕਰਮਜੀਤ ਸਿੰਘ ਮਜੀਠੀਆ ਉਪਰ ਦਰਜ ਕੀਤਾ ਗਿਆ ਸੀ ਝੂਠਾ ਮੁਕੱਦਮਾ। ਉਨ੍ਹਾਂ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਕੋਲੋਂ ਕੁਝ ਵੀ ਬਰਾਮਦਗੀ ਨਹੀਂ ਹੋਈ । ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਇਸ ਕੇਸ ਵਿੱਚ ਫੈਸਲਾ ਹੋਵੇਗਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹੋਵੇਗਾ ਪਛਤਾਵਾ। ਉਨਾ ਨੇ ਆਮ ਆਦਮੀ ਪਾਰਟੀ ਤੇ ਵੀ ਸਵਾਲ ਉਠਾਏ ਕਿਹਾ ਕਿ ਸਰਕਾਰ ਦੇ ਆਉਂਦਿਆਂ ਹੀ ਵਧਿਆ ਨਸ਼ਾ|


Story You May Like