The Summer News
×
Sunday, 28 April 2024

ਦੇਸ਼ ਦੀ 75 ਵੀ ਆਜ਼ਾਦੀ ਵਰ੍ਹੇਗੰਢ,BSF ਦੇ ਜਵਾਨਾਂ ਵਲੋਂ ਕਰਤਾਰਪੁਰ ਕੋਰੀਡੋਰ ਤੋਂ ਤਿਰੰਗਾ ਯਾਤਰਾ, ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ

ਗੁਰਦਾਸਪੁਰ, 9 ਅਗਸਤ 2022 : ਦੇਸ਼ ਦੀ 75 ਵੀ ਆਜ਼ਾਦੀ ਵਰ੍ਹੇਗੰਢ ਨੂੰ ਸਮਰਪਿਤ ਬੀਐਸਐਫ ਦੀ ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਛੀਆਂ ਵੱਲੋਂ ਮੋਟਰਸਾਈਕਲ ਤਿਰੰਗਾ ਯਾਤਰਾ ਕੱਢੀ ਗਈ।ਇਹ ਤਿਰੰਗਾ ਯਾਤਰਾ ਸ੍ਰੀ ਕਰਤਾਰਪੁਰ ਕੋਰੀਡੋਰ ਤੋਂ ਸ਼ੁਰੂ ਹੋ ਕੇ ਹੈੱਡਕਵਾਟਰ ਸ਼ਿਕਾਰ ਮਾਛੀਆਂ ਜਾ ਕੇ ਸਮਾਪਤ ਹੋਈ।


ਬੀਐਸਐਫ ਦੇ ਕਮਾਂਡੈਂਟ ਪ੍ਰਦੀਪ ਕੁਮਾਰ ਵੱਲੋਂ ਮੋਟਰਸਾਈਕਲ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜ਼ਾਦੀ ਦੇ 75 ਵੇ ਅੰਮ੍ਰਿਤ ਮਹਾਉਤਸਵ ਉੱਪਰ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਸ  ਤਿਰੰਗਾ ਯਾਤਰਾ ਦਾ ਮੁੱਖ ਉਦੇਸ਼ ਤਿਰੰਗੇ ਨੂੰ ਘਰ-ਘਰ ਚ ਦੇਸ਼ ਭਗਤੀ ਦਾ ਸੁਨੇਹਾ ਪਹੁੰਚਾਉਣਾ ਹੈ।ਅਤੇ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਹਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਤਿਰੰਗਾ ਮੋਟਰਸਾਈਕਲ ਯਾਤਰਾ ਕੱਢੀ ਗਈ ਹੈ।


Story You May Like