The Summer News
×
Sunday, 28 April 2024

ਜਗਨਨਾਥ ਫੂਡ ਫਾਰ ਲਾਈਫ ਦੇ ਵੱਲੋਂ ਜਦ ਮਾਸਟਰ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ

ਲੁਧਿਆਣਾ( ਤਮੰਨਾ ਬੇਦੀ):ਜਗਨਨਾਥ ਧਾਮ ਜਗਨਨਾਥ ਫੂਡ ਫਾਰ ਲਾਈਫ ਦੇ ਵੱਲੋਂ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਮਨਾਉਣ ਦੇ ਲਈ ਧੂਮਧਾਮ ਦੇ ਨਾਲ ਤਿਆਰੀਆਂ ਜਾਰੀ ਹਨ । ਜਿਸ ਨੂੰ ਲੈ ਕੇ ਮਹਾਨਗਰ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਲੋਕਾਂ ਨੂੰ ਇਸ ਉਤਸਵ ਦੇ ਲਈ ਨਿਓਤਾ ਵੀ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜਿਥੇ ਸੈਂਟਰਲ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਇਸ ਦੌਰਾਨ ਪ੍ਰਧਾਨ ਸਤੀਸ਼ ਗੁਪਤਾ ਜਨਰਲ ਸਕੱਤਰ ਐਡਵੋਕੇਟ ਅਨਿਲ ਸਲੂਜਾ ਪਰਦੀਪ ਗੌਤਮ ਸੁਰੇਸ਼ ਪਰਾਸ਼ਰ ਵਿਕਾਸ ਪ੍ਰਾਸ਼ਰ ਅਮਨੀਸ਼ ਪਰਾਸ਼ਰ ਮੌਜੂਦ ਰਹੇ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਫੂਡ ਫਾਰ ਲਾਈਫ ਟਰੱਸਟ ਦਾ ਮੁੱਖ ਮਕਸਦ ਲੋਕਾਂ ਨੂੰ ਧਰਮ ਦੇ ਨਾਲ ਜੋੜੇ ਰੱਖਣਾ ਹੈ ।

ਇਸ ਦੌਰਾਨ ਸਤੀਸ਼ ਗੁਪਤਾ ਨੇ ਕਿਹਾ ਕਿ ਭਗਵਾਨ ਜਗਨਨਾਥ ਜੀ ਦੇ ਦਿਆਲੂ ਸਵਰੂਪ ਦੇ ਦਰਸ਼ਨ ਕਰ ਕੇ ਸਭ ਜੀਵਾਂ ਨੂੰ ਮੁਕਤੀ ਦਾ ਦਵਾਰ ਮਿਲਦਾ ਹੈ ਅਤੇ ਮਹਾਨਗਰ ਵਾਸਤੇ ਜਨਮਾਸ਼ਟਮੀ ਦੇ ਲਈ ਬੇਹੱਦ ਹੀ ਉਤਸ਼ਾਹਤ ਹਨ ।


Story You May Like