ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨੰਗਲ ਕਲਾਂ ਵਿਖੇ ਟੁੱਟੀ 18 ਫੁੱਟੀ ਰੋਡ
ਮਾਨਸਾ, 10 ਅਗਸਤ
ਜਵਾਹਰਕੇ ਤੋਂ ਬੋਹਾ ਅਤੇ ਮੋਫਰ ਨੂੰ ਜੋੜਨ ਵਾਲੀ 18 ਫੁੱਟੀ ਸੜਕ ਦੀ ਪਿੰਡ ਨੰਗਲ ਕਲਾਂ ਦੇ ਵਿੱਚ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਰਾਹਗੀਰ ਪਰੇਸ਼ਾਨ ਹਨ ਕਿਉਂਕਿ ਰਾਤ ਸਮੇਂ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਹਾਦਸੇ ਵੀ ਵਾਪਰ ਰਹੇ ਹਨ।
ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ 18 ਫੁੱਟੀ ਸੜਕ ਦੀ ਹਾਲਤ ਇੰਨੀ ਖਰਾਬ ਹੈ ਕਿ ਰਾਤ ਸਮੇਂ ਲੰਘਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੜਕ ਦੀ ਹਾਲਤ ਖ਼ਰਾਬ ਹੋਣ ਦਾ ਕਾਰਨ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣਾ ਹੈ ਜਿਸ ਕਾਰਨ ਘਰਾਂ ਦਾ ਨਿਕਾਸੀ ਪਾਣੀ ਸਡ਼ਕ ਤੇ ਆ ਰਿਹਾ ਹੈ ਅਤੇ ਸਡ਼ਕ ਟੁੱਟਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ। ਪਿੰਡ ਵਾਸੀ ਮਿੱਠੂ ਸਿੰਘ ਸੁਰਜੀਤ ਸਿੰਘ ਬਾਬਰਾ ਸਿੰਘ ਕਾਕਾ ਸਿੰਘ ਸੁਖਵਿੰਦਰ ਸਿੰਘ ਸਤਨਾਮ ਸਿੰਘ ਝੰਡਾ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਨਿਕਾਸੀ ਪਾਣੀ ਦੇ ਲਈ ਅੱਗੇ ਨਾਲਾ ਨਹੀਂ ਬਣਾਇਆ ਗਿਆ ਜਿਸ ਕਾਰਨ ਘਰਾਂ ਦਾ ਪਾਣੀ ਸੜਕ ਉਪਰ ਜਾ ਰਿਹਾ ਹੈ ਅਤੇ ਇਸ ਸੜਕ ਦਾ ਟੁੱਟਣ ਦਾ ਕਾਰਨ ਵੀ ਪੰਚਾਇਤ ਦੀ ਅਣਗਹਿਲੀ ਹੈ ਉਨ੍ਹਾਂ ਕਿਹਾ ਕਿ ਰਾਤ ਸਮੇਂ ਜੋ ਰਾਹਗੀਰ ਇਸ ਮੋੜ ਤੋਂ ਗੁਜ਼ਰਦੇ ਹਨ ਅਤੇ ਉਨ੍ਹਾਂ ਨੂੰ ਸੜਕ ਦੀ ਹਾਲਤ ਖ਼ਰਾਬ ਹੋਣ ਸਬੰਧੀ ਪਤਾ ਨਾ ਹੋਣ ਕਾਰਨ ਹਾਦਸੇ ਵੀ ਵਾਪਰ ਰਹੇ ਹਨ।
ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੜਕ ਦੀ ਹਾਲਤ ਖ਼ਰਾਬ ਕਰਨ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਸੜਕ ਦੀ ਮਿਆਦ ਲੰਬੀ ਸੀ ਪਰ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦਿਆਂ ਸੜਕ ਆਪਣੀ ਮਿਆਦ ਗੁਆ ਚੁੱਕੀ ਹੈ।
ਇਸ ਸਬੰਧੀ ਜਦੋਂ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਸੜਕ ਦੀ ਹਾਲਤ ਪਾਣੀ ਦੀ ਨਿਕਾਸੀ ਕਾਰਨ ਖਰਾਬ ਹੋਈ ਹੈ ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਜਲਦ ਹੀ ਨਾਲਾ ਬਣਾ ਦਿੱਤਾ ਜਾਵੇਗਾ ਤੇ ਪਾਣੀ ਨਿਕਾਸੀ ਕੀਤੀ ਜਾਵੇਗੀ।
ਉਧਰ ਮੰਡੀ ਬੋਰਡ ਦੇ ਐਕਸੀਅਨ ਵਿਪਨ ਕੁਮਾਰ ਨੇ ਕਿਹਾ ਕਿ ਸੜਕ ਉਪਰ ਪਾਣੀ ਕਿਉਂ ਛੱਡਿਆ ਗਿਆ ਹੈ ਇਸ ਸਬੰਧੀ ਜਲਦ ਹੀ ਮੌਕੇ ਦੇਖ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।