The Summer News
×
Saturday, 18 May 2024

ਰਾਤ ਦੇ ਸਮੇਂ NDRF ਦੀਆਂ ਟੀਮਾਂ ਨੇ ਪਾਣੀ 'ਚ੍ਹ ਫਸੇ ਲੋਕ ਅਤੇ ਜਾਨਵਰ ਕੱਢਿਆ ਬਾਹਰ

ਫਿਰੋਜ਼ਪੁਰ : ਫਿਰੋਜ਼ਪੁਰ ਵਿੱਚ ਸਤਲੁਜ ਦਾ ਪਾਣੀ ਲਗਾਤਾਰ ਵਧ ਰਿਹਾ ਹੈ। ਜੇਕਰ ਗੱਲ ਕਰੀਏ ਪਿੰਡ ਰੁਕਣੇ ਵਾਲਾ ਦੀ ਤਾਂ ਇਥੇ ਇੱਕ ਦਮ ਪਾਣੀ ਜਿਆਦਾ ਆਉਣ ਕਾਰਨ ਕਈ ਪਰਿਵਾਰ ਪਾਣੀ ਵਿੱਚ ਫਸ ਚੁੱਕੇ ਹਨ। ਜਿਨ੍ਹਾਂ ਨੂੰ ਬਾਹਰ ਕੱਢਣ ਲਈ ਐਨ ਡੀ ਆਰ ਐਫ ਦੀਆਂ ਟੀਮਾਂ ਲਿਆਉਣੀਆਂ ਪਈਆ ਜਿਸ ਤੋਂ ਬਾਅਦ ਟੀਮਾਂ ਵੱਲੋਂ ਰੈਸਕਿਊ ਕੀਤਾ ਗਿਆ ਅਤੇ ਇਹ ਰੈਸਕਿਊ ਰਾਤ ਤੱਕ ਚਲਦਾ ਰਿਹਾ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਅਤੇ ਇਸ ਦੌਰਾਨ ਜਦ ਟੀਮ ਨੂੰ ਪਤਾ ਚੱਲਿਆ ਕਿ ਇੱਕ ਪਰਿਵਾਰ ਰਾਤ ਹੋਣ ਤੇ ਵੀ ਪਾਣੀ ਵਿੱਚ ਫਸਿਆ ਹੋਇਆ ਹੈ। ਤਾਂ ਐਨ ਡੀ ਆਰ ਐਫ ਦੀ ਟੀਮ ਹਨੇਰਾ ਹੋਣ ਦੇ ਬਾਵਜੂਦ ਵੀ ਉਸ ਪਰਿਵਾਰ ਕੋਲ ਪਹੁੰਚੀ ਅਤੇ ਜਾਨਵਰਾਂ ਸਮੇਤ ਪੂਰੇ ਪਰਿਵਾਰ ਨੂੰ ਪਾਣੀ ਚੋਂ ਬਾਹਰ ਕੱਢਿਆ ਗਿਆ।

Story You May Like