The Summer News
×
Saturday, 18 May 2024

ਰਿਹਾਈ ਤੋਂ ਬਾਅਦ ਪਿੰਡ ਤਲਵੰਡੀ ਜੱਲੇ ਖਾਂ ਪਹੁੰਚੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ

ਫਿਰੋਜ਼ਪੁਰ (ਪਰਮਜੀਤ ਸਖਾਣਾ): ਬੀਤੇ ਦਿਨੀਂ ਫਿਰੋਜ਼ਪੁਰ ਦੇ ਹਲਕਾ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਗਿਰਫਤਾਰ ਹੋਏ ਸਨ। ਜਿਨ੍ਹਾਂ ਨੂੰ ਰੋਪੜ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਜਿਨ੍ਹਾਂ ਦੀ ਹੁਣ ਜਮਾਨਤ ਹੋ ਚੁੱਕੀ ਹੈ। ਅਤੇ ਕੁਲਬੀਰ ਜੀਰਾ ਰਿਹਾਈ ਤੋਂ ਬਾਅਦ ਆਪਣੇ ਸਮਰਥਕਾਂ ਸਮੇਤ ਅੱਜ ਜੀਰਾ ਦੇ ਪਿੰਡ ਤਲਵੰਡੀ ਜੱਲੇ ਖਾਂ ਪਹੁੰਚੇ ਜਿਥੇ ਪਹਿਲਾਂ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਾਂ ਉਹ ਬਾਬਾ ਬੁੱਢਾ ਸਾਹਿਬ ਨਤਮਸਤਕ ਹੋਣਗੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਲੋਕਾਂ ਦੀ ਆਵਾਜ਼ ਚੁੱਕਣ ਕਾਰਨ ਜੇਲ੍ਹ ਜਾਕੇ ਆਏ ਹਨ। ਅਤੇ ਹੁਣ ਵੀ ਲੋਕਾਂ ਲਈ ਖੜਨਗੇ। ਉਨ੍ਹਾਂ ਕਿਹਾ ਕਿ ਕਨੂੰਨ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਸੀ। ਅਤੇ ਇਸੇ ਲਈ ਅੱਜ ਸਚਾਈ ਦੀ ਜਿੱਤ ਹੋਈ ਹੈ।

Story You May Like