The Summer News
×
Wednesday, 15 May 2024

ਪੰਜਾਬ 'ਚ ਹੜ੍ਹਾਂ ਕਾਰਨ ਰੇਲ ਆਵਾਜਾਈ ਪ੍ਰਭਾਵਿਤ, ਇਹ ਟਰੇਨਾਂ ਹੋਈਆਂ ਰੱਦ, ਕਈ ਟਰੇਨਾਂ ਦੇ ਰੂਟ ਬਦਲੇ

ਫ਼ਿਰੋਜ਼ਪੁਰ: ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਪੰਜਾਬ ਵਿੱਚ ਮੁੜ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਸਤਲੁਜ ਦਰਿਆ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਰੇਲ ਗੱਡੀਆਂ ਦੀ ਰਫ਼ਤਾਰ ਰੋਕਣੀ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ-ਜਲੰਧਰ ਰੇਲ ਸੈਕਸ਼ਨ 'ਤੇ ਗਿੱਦੜ ਪੱਦੀ ਪੁਲ 'ਤੇ ਪਾਣੀ ਖਤਰੇ ਦੇ ਨਿਸ਼ਾਨ 'ਤੇ ਪਹੁੰਚਣ ਕਾਰਨ ਵਿਭਾਗ ਨੇ ਇਸ ਮਾਰਗ 'ਤੇ ਰੇਲ ਆਵਾਜਾਈ ਤੁਰੰਤ ਪ੍ਰਭਾਵ ਤੋਂ ਰੋਕ ਦਿੱਤੀ ਹੈ।


ਡਾ. ਐਮ ਸੰਜੇ ਸਾਹੂ ਨੇ ਦੱਸਿਆ ਕਿ 18 ਅਗਸਤ ਨੂੰ ਫਿਰੋਜ਼ਪੁਰ ਤੋਂ ਜਲੰਧਰ ਅਤੇ ਜਲੰਧਰ ਤੋਂ ਹੁਸ਼ਿਆਰਪੁਰ ਵਿਚਾਲੇ ਚੱਲਣ ਵਾਲੀਆਂ 15 ਯਾਤਰੀ ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੰਮੂਤਵੀ-ਭਗਤ ਕੀ ਕੋਠੀ, ਜੰਮੂਤਵੀ-ਅਹਿਮਦਾਬਾਦ ਫ਼ਿਰੋਜ਼ਪੁਰ ਛਾਉਣੀ-ਧਨਵਾੜ ਅਤੇ ਜੋਧਪੁਰ-ਜੰਮੂਤਵੀ ਤੋਂ ਲੋਹੀਆਂ ਖਾਸ ਤੱਕ ਚੱਲਣ ਵਾਲੀਆਂ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਨੂੰ ਜਲੰਧਰ ਤੋਂ ਇਸ ਟ੍ਰੈਕ 'ਤੇ ਭੇਜਣ ਦੀ ਬਜਾਏ ਲੁਧਿਆਣਾ ਫ਼ਿਰੋਜ਼ਪੁਰ ਕੈਂਟ ਰਾਹੀਂ ਮੋੜਿਆ ਜਾਵੇਗਾ।



ਟ੍ਰੇਨ ਨੰਬਰ ਟ੍ਰੇਨ ਦਾ ਨਾਮ:-


04637 ਜਲੰਧਰ ਸ਼ਹਿਰ - ਫ਼ਿਰੋਜ਼ਪੁਰ


04638 ਫ਼ਿਰੋਜ਼ਪੁਰ ਕੈਂਟ - ਜਲੰਧਰ ਸ਼ਹਿਰ


06968 ਫ਼ਿਰੋਜ਼ਪੁਰ - ਜਲੰਧਰ ਸ਼ਹਿਰ


06963 ਜਲੰਧਰ ਸ਼ਹਿਰ - ਫ਼ਿਰੋਜ਼ਪੁਰ


04169 ਜਲੰਧਰ ਸ਼ਹਿਰ - ਫ਼ਿਰੋਜ਼ਪੁਰ


04634 ਫ਼ਿਰੋਜ਼ਪੁਰ - ਜਲੰਧਰ ਸ਼ਹਿਰ


06966 ਫ਼ਿਰੋਜ਼ਪੁਰ ਕੈਂਟ - ਜਲੰਧਰ ਸ਼ਹਿਰ


06965 ਜਲੰਧਰ ਸ਼ਹਿਰ - ਫ਼ਿਰੋਜ਼ਪੁਰ


04170 ਫ਼ਿਰੋਜ਼ਪੁਰ ਕੈਂਟ - ਜਲੰਧਰ ਸ਼ਹਿਰ


04598 ਜਲੰਧਰ ਸ਼ਹਿਰ - ਹੁਸ਼ਿਆਰਪੁਰ


04597 ਹੁਸ਼ਿਆਰਪੁਰ - ਜਲੰਧਰ ਸ਼ਹਿਰ


06967 ਜਲੰਧਰ ਸ਼ਹਿਰ - ਫ਼ਿਰੋਜ਼ਪੁਰ


06964 ਫ਼ਿਰੋਜ਼ਪੁਰ - ਜਲੰਧਰ ਸ਼ਹਿਰ


04633 ਜਲੰਧਰ ਸ਼ਹਿਰ - ਫ਼ਿਰੋਜ਼ਪੁਰ


04641 ਜਲੰਧਰ ਸ਼ਹਿਰ - ਫ਼ਿਰੋਜ਼ਪੁਰ

Story You May Like