The Summer News
×
Saturday, 18 May 2024

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਦਮਾ

ਫ਼ਿਰੋਜ਼ਪੁਰ: ਕੇਂਦਰੀ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਭਰਾ ਗੁਰੂ ਹਰਦੀਪ ਸਿੰਘ ਸੋਢੀ ਦੀ ਧਰਮ ਪਤਨੀ ਹਰਵਿੰਦਰ ਕੌਰ ਜੀ ਦਾ ਅਚਾਨਕ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਸੋਢੀ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਹਰਵਿੰਦਰ ਕੌਰ ਬਹੁਤ ਹੀ ਨੇਕ ਸੁਭਾਅ ਵਾਲੀ ਦਿਆਲੂ ਇਨਸਾਨ ਸੀ। ਹਰਵਿੰਦਰ ਕੌਰ ਦੇ ਅਚਾਨਕ ਦਿਹਾਂਤ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਅਤੇ ਪੰਜਾਬ ਦੀ ਲੀਡਰਸ਼ਿਪ ਨੇ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਫੋਨ ਕਰਕੇ ਦੁੱਖ ਸਾਂਝਾ ਕੀਤਾ ਹੈ।


ਗੁਰੂਹਰਸਹਾਏ ਦੇ ਗਲਹੋਤਰਾ ਪਰਿਵਾਰ, ਨਰੂਲਾ ਪਰਿਵਾਰ, ਮੋਂਗਾ ਪਰਿਵਾਰ ਅਤੇ ਫ਼ਿਰੋਜ਼ਪੁਰ ਦੇ ਅਸ਼ਵਨੀ ਗਰੋਵਰ, ਧਰਮਪਾਲ ਆੜ੍ਹਤੀ, ਦਵਿੰਦਰਾ ਬਜਾਜ, ਮਨੀਸ਼ ਸ਼ਰਮਾ ਅਤੇ ਮਨੀਸ਼ ਧਵਨ ਆਦਿ ਨੇ ਇਸ ਦੁੱਖ ਦੀ ਘੜੀ ਵਿਚ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜਿਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ | ਲਈ ਪ੍ਰਾਰਥਨਾ ਕੀਤੀ. ਮਰਹੂਮ ਹਰਵਿੰਦਰ ਕੌਰ ਸੋਢੀ ਦੀ ਆਤਮਿਕ ਸ਼ਾਂਤੀ ਲਈ ਪਾਠ ਅਤੇ ਅੰਤਿਮ ਅਰਦਾਸ 7 ਨਵੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਉਨ੍ਹਾਂ ਦੇ ਗ੍ਰਹਿ ਪਿੰਡ ਮੋਹਣ ਵਿਖੇ ਉਤਾੜ ਗੁਰੂਹਰਸਹਾਏ ਵਿਖੇ ਹੋਵੇਗੀ।

Story You May Like