The Summer News
×
Saturday, 18 May 2024

DAP ਖਾਦ ਦੇ ਗੱਟੇ 'ਚੋਂ ਨਿਕਲੇ ਖਾਦ ਦੀ ਥਾਂ ਪਾਲਸ਼ ਕੀਤੇ ਹੋਏ ਪੱਥਰ

ਫਿਰੋਜ਼ਪੁਰ : (ਪਰਮਜੀਤ ਸਖਾਣਾ) ਕਣਕ ਦੀ ਬਜਾਈ ਦਾ ਸਮਾਂ ਹੋਣ ਕਰਕੇ ਜਿਲ੍ਹੇ ਭਰ ਵਿੱਚ ਡੀ ਏ ਪੀ ਖਾਦ ਦੀ ਘਾਟ ਚੱਲ ਰਹੀ ਹੈ। ਕੁਝ ਠੱਗਾਂ ਵੱਲੋਂ ਇਸਦੀ ਕਾਲਾ ਬਜਾਰੀ ਤੇ ਨਕਲੀ ਡੀ ਏ ਪੀ ਖਾਦ ਕਿਸਾਨਾਂ ਨੂੰ ਦੇਣ ਦਾ ਕੰਮ ਵੀ ਜੋਰਾ ਤੇ ਚੱਲ ਰਿਹਾ ਹੈ। ਜਿਸਦੀ ਤਾਜਾ ਉਦਹਾਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਜਿਉਣ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬਸਤੀ ਖੱਚਰਾਂ ਵਾਲਾ (ਮੱਲਾਂ ਵਾਲਾ) ਨੇ ਡੀ ਏ ਪੀ ਕਾਰਗਿਲ ਕੰਪਨੀ ਦੀ ਖਾਦ ਜਦੋਂ ਕਣਕ ਬੀਜਣ ਵਾਸਤੇ ਲਿਆਦੀ ਤਾਂ ਬੈਗ ਖੋਲ੍ਹ ਕੇ ਚੈਕ ਕਰਨ ਤੇ ਦੇਖਿਆ ਕਿ ਖਾਦ ਦੀ ਜਗ੍ਹਾ ਪੱਥਰ ਨੂੰ ਪਾਲਿਸ਼ ਕੀਤਾ ਹੋਇਆ ਸੀ। ਇਹ ਖਾਦ ਉਨ੍ਹਾਂ ਬੱਗੇ ਵਾਲਾ ਤੋਂ ਲਿਆਂਦੀ ਸੀ। ਜਦੋਂ ਉਕਤ ਵਿਅਕਤੀ ਨਾਲ ਫੋਨ ਤੇ ਰਾਬਤਾ ਕੀਤਾ ਗਿਆ ਕਿ ਇਹ ਖਾਦ ਕਿਸ ਡਿਸਟ੍ਰੀਬਿਊਟਰ ਤੋਂ ਲਿਆਦੀ ਹੈ। ਪਰ ਉਸ ਵੱਲੋਂ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਤਸਵੀਰਾਂ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡੀਏਪੀ ਦੀ ਥਾਂ ਕਿਸਾਨਾਂ ਨੂੰ ਪੱਥਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।

 

ਦੂਸਰੇ ਪਾਸੇ ਕਿਸਾਨਾਂ ਵੱਲੋਂ ਇਹ ਮਾਮਲਾ ਖੇਤੀਬਾੜੀ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਅਤੇ ਮੰਗ ਕੀਤੀ ਕਿ ਡੀ ਏ ਪੀ ਖਾਦ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇ,ਨਕਲੀ ਖਾਦ ਬਣਾਉਣ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਜਾਵੇ ਤੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਖਾਦ ਦੇ ਰੈਕ ਲੱਗ ਰਹੇ ਹਨ। ਸੁਸਾਇਟੀਆਂ ਨੂੰ ਪਹਿਲ ਦੇ ਅਧਾਰ ਤੇ ਖਾਦ ਭੇਜੀ ਜਾਵੇਗੀ ਤੇ ਨਕਲੀ ਖਾਦ ਵੇਚਣ ਵਾਲਿਆਂ ਤੇ ਜਲਦ ਕਾਰਵਾਈ ਕੀਤੀ ਜਾਵੇਗੀ।

Story You May Like