The Summer News
×
Saturday, 18 May 2024

ਸੁਖਬੀਰ ਬਾਦਲ ਦੀ ਗੁੰਮਸ਼ੁਦਗੀ ਦੇ ਫਿਰੋਜ਼ਪੁਰ 'ਚ ਥਾਂ-ਥਾਂ ਲੱਗੇ ਪੋਸਟਰ,ਲੱਭਣ ਵਾਲੇ ਨੂੰ ਮਿਲੇਗਾ ਇਨਾਮ!

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ। ਦੱਸ ਦੇਈਏ ਕਿ ਫਿਰੋਜ਼ਪੁਰ 'ਚ ਵੱਖ-ਵੱਖ ਥਾਵਾਂ 'ਤੇ ਸੁਖਬੀਰ ਬਾਦਲ ਦੇ ਪੋਸਟਰ ਲਾਏ ਗਏ ਹਨ। ਸੂਤਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਪੋਸਟਰਾਂ ਵਿੱਚ ਲਿਖਿਆ ਗਿਆ ਹੈ ਕਿ "ਸਾਡਾ MP ਗੁੰਮਸ਼ੁਦਾ" ਹੈ। ਲੱਭਣ ਵਾਲੇ ਨੂੰ ਉੱਚਿਤ ਇਨਾਮ ਦਿੱਤਾ ਜਾਏਗਾ। ਅਹਿਮ ਗੱਲ ਹੈ ਕਿ ਅੱਜ ਫਿਰੋਜ਼ਪੁਰ 'ਚ ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡ 'ਚ ਜਾ ਰਹੇ ਹਨ। ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ ਪਰ ਇਸ ਤੋਂ ਪਹਿਲਾਂ ਫਿਰੋਜ਼ਪੁਰ 'ਚ ਵੱਖ-ਵੱਖ ਥਾਵਾਂ 'ਤੇ ਸੰਸਦ ਮੈਂਬਰ ਗੁੰਮਸ਼ੁਦਾ ਦੇ ਪੋਸਟਰ ਲਾਏ ਗਏ ਹਨ।ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਫਿਰੋਜ਼ਪੁਰ ਵਿੱਚ ਦੂਜੀ ਵਾਰ ਹੜ੍ਹਾਂ ਦੀ ਮਾਰ ਪਈ ਹੈ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬਣੀਆਂ ਪੋਸਟਾਂ ਨੂੰ ਵੀ ਦਰਿਆਈ ਪਾਣੀ ਨੇ ਜਲ-ਥਲ ਕਰ ਦਿੱਤਾ ਹੈ।


ਇਸਦੇ ਨਾਲ ਹੀ ਦੱਸ ਦੇਈਏ ਕਿ ਸਰਹੱਦੀ ਸੀਮਾ ’ਤੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਖੇਤਰ ’ਚ ਸੀਮਾ ਸੁਰੱਖਿਆ ਬਲ ਦੀਆਂ ਦੋ ਚੌਕੀਆਂ ਤਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ ਹਨ ਜਦੋਂ ਕਿ ਚਾਰ ਚੌਕੀਆਂ ਚਾਰੇ ਪਾਸਿਓਂ ਪਾਣੀ ਨਾਲ ਘਿਰੀਆਂ ਹੋਈਆਂ ਹਨ। ਉਧਰ ਡੈਮਾਂ ’ਚੋਂ ਪਾਣੀ ਹੁਣ ਘੱਟ ਛੱਡਿਆ ਜਾ ਰਿਹਾ ਹੈ। ਉਂਜ ਹਿਮਾਚਲ ਪ੍ਰਦੇਸ਼ ਵਿਚ ਮੀਂਹ ਦੀ ਪੇਸ਼ੀਨਗੋਈ ਨਾਲ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਭਾਰਤ-ਪਾਕਿਸਤਾਨ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ, ਫ਼ਾਜ਼ਿਲਕਾ ਪ੍ਰਸ਼ਾਸਨ ਤੇ ਲੋਕਾਂ ਨੇ ਇਕੱਠੇ ਹੋ ਕੇ ਕਰੀਬ 2200 ਮੀਟਰ ਲੰਮਾ ਸੁਰੱਖਿਆ ਬੰਨ੍ਹ ਮਾਰ ਲਿਆ ਹੈ ਜਿਸ ਨਾਲ ਕਰੀਬ 1200 ਹੈਕਟੇਅਰ ਫ਼ਸਲ ਦਾ ਬਚਾਅ ਹੋ ਗਿਆ ਹੈ। ਸਰਹੱਦੀ ਖੇਤਰ ਦੇ ਜ਼ਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਤਰਨ ਤਾਰਨ ਵਿਚ ਹੜ੍ਹਾਂ ਦੇ ਪਾਣੀ ਤੋਂ ਲੋਕਾਂ ਦਾ ਛੁਟਕਾਰਾ ਨਹੀਂ ਹੋ ਰਿਹਾ। ਉਧਰ ਗੁਰਦਾਸਪੁਰ ਦੇ ਪਿੰਡ ਜਗਤਪੁਰ ਟਾਂਡਾ ਨੇੜੇ ਧੁੱਸੀ ਬੰਨ੍ਹ ਵਿਚ 15 ਅਗਸਤ ਨੂੰ ਪਿਆ ਪਾੜ ਹੁਣ ਕਰੀਬ 90 ਫ਼ੀਸਦੀ ਪੂਰ ਦਿੱਤਾ ਗਿਆ ਹੈ।

Story You May Like