The Summer News
×
Saturday, 18 May 2024

ਪੰਜਾਬ 'ਚ ਝੂਲਾ ਝੂਲਦੇ ਸਮੇਂ ਭਿਆ.ਨਕ ਹਾਦ/ਸਾ, 1 ਬੱਚੇ ਦੀ ਮੌ/ਤ

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਤੋਂ ਰੂਹ ਕੰਬਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਦੇ ਪਿੰਡ ਦੁਲਚੀਕੇ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਮੇਲੇ ਵਿੱਚ ਲਗਾਏ ਗਏ ਝੂਲੇ ਤੋਂ ਤਿੰਨ ਬੱਚੇ ਡਿੱਗ ਗਏ, ਜਿਸ ਕਾਰਨ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀ ਬੱਚਿਆਂ ਵਿੱਚੋਂ ਇੱਕ ਦੀ ਪਛਾਣ ਅਮਨਦੀਪ (15) ਪੁੱਤਰ ਜੋਗਿੰਦਰ ਸਿੰਘ ਵਾਸੀ ਕਾਲਵਾਲਾ ਵਜੋਂ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਝੂਲਦੇ ਸਮੇਂ ਰੱਸੀ ਟੁੱਟ ਗਈ ਜੋ ਤਿੰਨਾਂ ਬੱਚਿਆਂ ਦੇ ਗਲ ਵਿੱਚ ਫਸ ਗਈ, ਜਿਸ ਕਾਰਨ ਤਿੰਨੋਂ ਬੱਚੇ ਹਾਦਸੇ ਦਾ ਸ਼ਿਕਾਰ ਹੋ ਗਏ। ਗੰਭੀਰ ਜ਼ਖਮੀ ਹੋਣ ਕਾਰਨ ਬੱਚਿਆਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਬੱਚਿਆਂ 'ਚੋਂ 1 ਦੀ ਮੌਤ ਹੋ ਗਈ ਹੈ। ਇਕ ਬੱਚੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਝੂਲੇ ਦਾ ਮਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।


 

Story You May Like