The Summer News
×
Saturday, 18 May 2024

ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ 'ਚ ਨ*ਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

ਫਿਰੋਜ਼ਪੁਰ : ਪੰਜਾਬ ਵਿੱਚ ਨ*ਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਆਏ ਦਿਨ ਕਈ ਮਾਵਾਂ ਦੇ ਪੁੱਤ ਨ*ਸ਼ੇ ਦੀ ਭੇਟ ਚੜ੍ਹ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਖੱਚਰ ਵਾਲਾ ਦੂਲਾ ਸਿੰਘ ਵਾਲਾ ਰੋਡ ਤੋ ਸਾਹਮਣੇ ਆਇਆ ਹੈ। ਜਿੱਥੇ ਪਿੰਡ ਵਾਸੀਆਂ ਵੱਲੋਂ ਸੜਕ ਤੇ ਬਣਾਏ ਗਏ ਲੰਗਰ ਹਾਲ ਵਿੱਚੋਂ 18 ਸਾਲਾ ਨੌਜਵਾਨ ਦੀ ਲਾ*ਸ਼ ਮਿਲੀ ਹੈ।। ਮਿਲੀ ਜਾਣਕਾਰੀ ਅਨੁਸਾਰ ਮ੍ਰਿਤ*ਕ ਦੀ ਪਹਿਚਾਣ ਹਰਮਨਪ੍ਰੀਤ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਆਲੇ ਵਾਲਾ ਵਜੋਂ ਹੋਈ ਹੈ।

 

ਦੱਸਿਆ ਜਾ ਰਿਹਾ ਹੈ ਕਿ ਮ੍ਰਿਤ*ਕ ਦੀ ਮੌ*ਤ ਨ*ਸ਼ੇ ਦੀ ਓਵਰਡੋਜ ਨਾਲ ਹੋਈ ਹੈ। ਨੌਜਵਾਨ ਦੀ ਲਾ*ਸ਼ ਦੇ ਨਾਲ ਇੱਕ ਸਰਿੱਜ਼ ਵੀ ਮਿਲੀ ਹੈ। ਨੌਜਵਾਨ ਦੀ ਮੌ*ਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਮੁਤਾਬਕ ਪਹਿਲਾਂ ਉਨ੍ਹਾਂ ਦਾ ਲੜਕਾ ਪਹਿਲਾਂ ਕਦੇ ਨਸ਼ਾ ਨਹੀਂ ਕਰਦਾ ਸੀ। ਬੀਤੇ ਕੱਲ੍ਹ ਉਹ ਘਰੋਂ ਮੇਲਾ ਦੇਖਣ ਆਇਆ ਸੀ ਪਤਾ ਨਹੀ ਉਸਨੂੰ ਕਿਸ ਨੇ ਇਸ ਨ*ਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ। 

 

ਮ੍ਰਿਤ*ਕ ਨੌਜਵਾਨ ਦੇ ਪਿਤਾ ਨਸੀਬ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੁੱਤਰ ਹਰਮਨਪ੍ਰੀਤ ਸਿੰਘ ਦੀ ਮੌ*ਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਲਾ*ਸ਼ ਇਸ ਹਾਲਤ ਵਿੱਚ ਮਿਲੇਗੀ। 

 

ਦੂਸਰੇ ਪਾਸੇ ਜਦੋਂ ਐਸ ਐਚ ਓ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤ*ਕ ਦਾ ਪੋਸਟਮਾ*ਰਟਮ ਕਰਵਾਇਆ ਜਾ ਰਿਹਾ ਹੈ। ਅਤੇ ਬਾਕੀ ਦੀ ਜਾਂਚ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ਉਤੇ ਕੀਤੀ ਜਾਵੇਗੀ।

Story You May Like