The Summer News
×
Tuesday, 14 May 2024

ਪੰਜਾਬ ਦੇ ਜਾਣੋ ਕਿੰਨੇ ਸਰਕਾਰੀ ਵਿਭਾਗਾਂ ਦੇ 62 ਕਰੋੜ ਬਿਜਲੀ ਦੇ ਬਿੱਲ ਪੈਂਡਿੰਗ

ਚੰਡੀਗੜ੍ਹ : ਪੰਜਾਬ ਦੇ 33 ਸਰਕਾਰੀ ਵਿਭਾਗਾਂ ਦੇ 62 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਪੈਂਡਿੰਗ ਹਨ। ਸੂਬੇ ਵਿਚਲੇ 3 ਦਰਜਨ ਦੇ ਕਰੀਬ ਥਾਣਿਆਂ ਅਤੇ ਚੌਕੀਆਂ ਵਿਚ ਕੁੰਡੀਆਂ ਲਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਪਾਵਰਕੌਮ 33 ਸਰਕਾਰੀ ਵਿਭਾਗਾਂ ਕੋਲੋਂ 62 ਕਰੋੜ ਰੁਪਏ ਦੇ ਪੈਂਡਿੰਗ ਬਿਜਲੀ ਦੇ ਬਿੱਲ ਵਸੂਲਣ ਲਈ ਸਖਤ ਹੋਇਆ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਭ ਤੋਂ ਵੱਧ 22 ਕਰੋੜ ਰੁਪਏ ਦੇ ਕਰੀਬ ਦਾ ਬਿਜਲੀ ਦੇ ਬਿੱਲ ਪੈਂਡਿੰਗ ਹਨ। ਸਿਹਤ ਵਿਭਾਗ ਨੇ 17 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਦੱਬਿਆ ਹੋਇਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪਾਵਰਕੌਮ ਦਾ 9 ਕਰੋੜ ਰੁਪਏ ਬਿਜਲੀ ਦਾ ਬਿੱਲ ਦੱਬਿਆ ਹੋਇਆ ਹੈ।


ਪੁਲੀਸ ਅਤੇ ਜੇਲ੍ਹ ਵਿਭਾਗਾਂ ਨੇ ਬਿਜਲੀ ਦੇ 5 ਕਰੋੜ ਰੁਪਏ ਦੇ ਕਰੀਬ ਬਿੱਲ ਜਮਾਂ ਨਹੀਂ ਕਰਵਾਏ। ਕਾਨੂੰਨ ਵਿਭਾਗ ਨੇ ਵੀ ਬਿਜਲੀ ਦੇ 2.50 ਕਰੋੜ ਰੁਪਏ ਦੇ ਕਰੀਬ ਬਿੱਲ ਜਮਾਂ ਨਹੀਂ ਕਰਵਾਏ ਹੋਏ ਹਨ। ਸਥਾਨਕ ਸਰਕਾਰ ਵਿਭਾਗ ਨੇ ਵੀ ਬਿਜਲੀ ਦੇ 2.25 ਕਰੋੜ ਰੁਪਏ ਦੇ ਬਿੱਲ ਨਹੀਂ ਜਮਾਂ ਕਰਵਾਏ। ਪਾਵਰਕੌਮ ਨੇ ਬਿੱਲ ਦੱਬਣ ਵਾਲੇ ਵਿਭਾਗਾਂ ਅਤੇ ਬਿਜਲੀ ਚੋਰੀ ਕਰਨ ਵਾਲੇ ਥਾਣਿਆਂ ਵਿਰੁੱਧ ਮੁਹਿੰਮ ਚਲਾਈ ਹੈ।


Story You May Like