The Summer News
×
Saturday, 18 May 2024

ਕੈਨੇਡਾ ਜਾਣ ਦੇ ਚਾਹਵਾਣ ਹੋ ਜਾਓ ਸਾਵਧਾਨ, ਵੀਜ਼ਾ ਲਗਾਉਣ ਤੋਂ ਪਹਿਲਾਂ ਇਹਨਾਂ ਨਿਯਮਾਂ ਦੀ ਕਰੋ ਪਾਲਣਾ

ਚੰਡੀਗੜ੍ਹ -  ਕੈਨੇਡਾ ਜਾ ਕੇ ਆਪਣਾ ਕਰਿਅਰ ਨੂੰ ਸੈੱਟ ਕਰਨ ਲਈ ਪੜ੍ਹਾਈ ਕਰਨ ਲਈ ਜਾਂਦੇ ਹਨ ਅਤੇ ਕੁਝ ਲੋਕ ਘੁਮਣ ਵੀ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਕੈਨੇਡਾ ਜਾਣ ਦੇ ਲਈ ਕਿਹੜੇ ਸਹੀ ਨਿਯਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਨਹੀਂ ਤਾਂ ਆਓ ਤੁਹਾਨੂੰ ਦਸਦੇ ਹਾਂ ਇਹਨਾਂ ਖਾਸ ਨਿਯਮਾਂ ਬਾਰੇ :-


ਸਭ ਤੋਂ ਪਹਿਲਾਂ ਤੁਹਾਨੂੰ ਦਸ ਦਈਏ ਕਿ ਜੇਕਰ ਤੁਸੀਂ ਕੈਨੇਡਾ ਜਾਣ ਬਾਰੇ ਸੋਚ ਰਹੇ ਹੋ ਤਾਂ ਕੁਝ ਅਜਿਹੇ Agent ਹੁੰਦੇ ਹਨ ਜੋ ਕਿ ਧੋਖਾਧੜੀ ਕਰ ਕੇ ਕੈਨੇਡਾ ਜਾਣ ਵਾਲਿਆ ਨੂੰ ਝੂਠੀ ਗਾਰੰਟੀ ਦਿੰਦੇ ਹਨ।  ਧੋਖੇਬਾਜ Agent ਉਹ ਹੁੰਦੇ ਹਨ ਜੋ ਕਿ ਪਹਿਲਾ ਫਾਇਲ ਦੇ ਨਾਲ ਹੀ ਕਾਫੀ ਪੈਸੇ ਲੈ ਲੈਂਦੇ ਹਨ ਅਤੇ ਫਿਰ ਇਕ ਜਾਂ ਦੋ ਸਾਲ ਬਾਅਦ ਕਹਿ ਕੁਝ ਨਾ ਕੁਝ Doucments ਨੂੰ ਲੈ ਕੇ ਤੰਗ ਕਰਦੇ ਰਹਿੰਦੇ ਹਨ ਫਿਰ ਕਹਿ ਦਿੰਦੇ ਹਨ ਕਿ ਫਾਇਲ ਨਹੀਂ ਲੱਗ ਪਾਵੇਗੀ। ਇਸ ਦੇ ਨਾਲ ਲੱਖਾ ਰੁਪਏ ਖਰਾਬ ਹੋ ਜਾਂਦੇ ਹਨ।


ਇਸ ਦੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੀਜ਼ੇ ਦੀ ਗਾਰੰਟੀ  ਕਿੱਥੇ ਵੀ ਨਹੀਂ ਹੁੰਦੀ ਹੈ। ਵੀਜ਼ਾ ਆਵੇ ਜਾਂ ਫਿਰ Reject ਹੋ ਜਾਵੇ ਇਸ ਦੀ ਗਾਰੰਟੀ ਦੇਣਾ ਮੁਸ਼ਕਲ ਹੁੰਦਾ ਹੈ। ਅਗਰ ਤੁਹਾਡਾ ਕੋਈ Doucment ਘੱਟ ਹੈ ਇਸ ਦੇ ਬਾਵਜੂਦ ਤੁਸੀਂ ਫਾਇਲ ਲਗਾ ਰਹੇ ਹੋ ਤਾਂ ਅਜਿਹਾ ਬਿਲਕੁਲ ਵੀ ਨਾ ਕਰੋ। ਕਿਉਂ ਕਿ ਕਈ ਧੋਖੇਵਾਜ਼ Agent ਹੁੰਦੇ ਹਨ ਜੋ ਕਿ ਕਹਿ ਦਿੰਦੇ ਹਨ ਕਿ ਅਗਰ ਕੋਈ ਇਕ Doucment ਨਹੀਂ ਵੀ ਹੈ ਤਾਂ ਵੀ ਕੋਈ ਨਹੀਂ ਤੁਹਾਡੀ ਫਾਇਲ ਲਗ ਜਾਵੇਗੀ। ਪਰ ਤੁਸੀਂ ਅਜਿਹਾ ਗਲਤੀ ਨਾ ਕਰਨਾ ਸਾਰੇ Doucments ਦਾ ਹੋਣਾ ਬਹੁਤ ਜਰੂਰੀ ਹੈ।


ਅਜਿਹੇ ਵੀਜ਼ ਏਜੰਟ ਦੀ ਵਰਤੋਂ ਕਰੋ ਜੋ ਸਹੀ ਹੋਵੇ :-


ਵੀਜ਼ਾ ਲਗਵਾਉਣ ਲਈ ਸਹੀ ਏਜੰਟ ਦੀ ਪਰਖ ਹੋਣਾ ਬਹੁਤ ਜ਼ਰੂਰੀ ਹੈ। ਪਹਿਲਾ ਏਜੰਟ ਬਾਰੇ ਜਾਣ ਲੋ ਕਿ ਉਸ ਬਾਰੇ ਪਤਾ ਕਰ ਲੋ ਕਿ ਉਹ ਸਹੀ ਜਾਂ ਨਹੀਂ ਫਿਰ ਤੁਸੀਂ ਵੀਜ਼ਾ ਏਜੰਟ ਦੀ ਵਰਤੋਂ ਕਰ ਸਕਦੇ ਹੋ। ਵੀਜ਼ਾ ਏਜੰਟ ਇਸ ਲਈ ਸਹੀ ਰਹਿੰਦਾ ਹੈ ਕਿਉਂ ਕਿ ਇਕ ਤਾਂ ਉਹ ਫਾਰਮ ਭਰਮ ਵਿੱਚ ਮਦਦ ਕਰਦਾ ਹੈ ਦੂਜਾ ਸਾਰੇ ਕੰਮ ਉਸ ਵੱਲੋਂ ਹੁੰਦੇ ਹਨ ਤਾਂ ਵੀਜ਼ਾ ਜਲਦੀ ਵੀ ਲਗ ਸਕਦਾ ਹੈ। ਇਸ ਦੇ ਨਾਲ ਹੀ ਕੁਝ ਅਜਿਹੀਆਂ ਖਾਸ ਗੱਲਾਂ ਹੁੰਦੀਆਂ ਹਨ ਜਿੰਨਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਵੀ ਚੀਜ਼ ‘ਚ ਗਲਤੀ ਹੁੰਦੀ ਹੈ ਤਾਂ 5 ਸਾਲਾਂ ਤੱਕ ਤੁਸੀਂ ਆਪਣੀ ਅਰਜ਼ੀ ਨਹੀਂ ਲਗਾ ਸਕਦੇ ਹੋ।


Unauthorized visa agents ਤੋਂ ਰਹੋ ਸਾਵਧਾਨ


ਧਿਆਨ ਰੱਖੋ ਕਿ ਜਿਸ ਤੋਂ ਤੁਸੀਂ ਵੀਜ਼ਾ ਲਗਵਾ ਰਹੇ ਹੋ ਕਿ ਉਹ authorized agent ਹੈ ਵੀ ਜਾ ਨਹੀਂ। ਜੇਕਰ Unauthorized agent ਹੈ ਤਾਂ ਤੁਹਾਡੀ ਫਾਇਲ ਨਹੀਂ ਲਗ ਪਾਵੇਗੀ ਕਿਉਂਕਿ ਉਹ ਪਹਿਲਾ ਫੀਸ ਲੈ ਲੈਂਦੇ ਹਨ ਪਰ ਫਾਇਲ ਲੱਗੇ ਨਾ ਲੱਗੇ ਇਸ ਦੀ ਸਿਰ ਦਰਦੀ ਨਹੀਂ ਲੈਂਦੇ। ਇਸ ਦੇ ਨਾਲ ਜਿੰਨੇ ਤੁਸੀਂ ਪੈਸੇ ਲਗਾਏ ਹੋਣਗੇ ਉਹ ਤੁਹਾਨੂੰ ਵਾਪਿਸ ਵੀ ਨਹੀਂ ਮਿਲਣਗੇ। ਕੋਈ ਵੀ agent ਵੀਜ਼ਾ ਲਗਣ ਦੀ ਗਾਰੰਟੀ ਨਹੀਂ ਦਿੰਦਾ ਹੈ। ਅਗਰ ਤੁਹਾਡਾ agent ਸਹੀ ਹੈ ਤਾਂ ਵੀਜ਼ਾ ਲਗਣ ਦਾ ਪੂਰਾ chance ਹੁੰਦਾ ਹੈ। ਪਰ ਜੇਕਰ ਤੁਸੀਂ Unauthorized agent ਦੀ ਵਰਤੋਂ ਕਰਦੇ ਹੋ ਤਾਂ ਵੀਜ਼ਾ ਲਗ ਜਾਵੇਗੀ ਕਿ ਨਹੀਂ ਇਸ ਦੀ ਕੋਈ ਗਾਰੰਟੀ ਨਹੀਂ ਹੁੰਦੀ। ਲੱਖਾ ਰੁਪਏ ਖਰਾਬ ਕਰਨ ਤੋਂ ਪਹਿਲਾ ਆਪਣੇ agent ਦੀ ਪਰਖ ਚੰਗੀ ਤਰ੍ਹਾ ਕਰ ਲਵੋ। ਨਹੀਂ ਤਾਂ ਕੈਨੇਡਾ ਇੰਮੀਗ੍ਰੇਸ਼ਨ ਵਾਲੇ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹਨ, ਉਹ ਕੋਈ ਵੀ ਕਦਮ ਸੋਚ ਸਮਝ ਕੇ ਚੁੱਕਦੇ ਹਨ। ਇਹ ਜਾਣ ਲਵੋ ਜੇਕਰ ਤੁਹਾਡਾ ਵੀਜ਼ਾ Reject ਹੋਇਆ ਹੈ ਤਾਂ ਕਿਸ ਕਾਰਨ ਵਜੋਂ ਅਜਿਹਾ ਹੋਇਆ, ਅਤੇ ਅਗਲੀ ਵਾਰ ਉਹ ਗਲਤੀ ਕਰਨ ਤੋਂ ਪਹਿਲਾ ਕੋਈ ਵੀ ਕਦਮ ਚੁਕੱਣ ਤੋਂ ਪਹਿਲਾ ਸੋਚੋ। ਇਸ ਦੇ ਨਾਲ ਤੁਹਾਡੇ ਲੱਖਾ ਰੁਪਏ ਬਰਬਾਦ ਹੋਣ ਤੋਂ ਵੀ ਬਚ ਸਕਦੇ ਹਨ।


ਇਹਨਾਂ ਜਾਅਲੀ ਕੰਮਾਂ ਤੋਂ ਬਚੋਂ


ਆਪਣੀ ਫਾਇਲ ਲਗਾਉਣ ਲਈ ਕਦੇ ਵੀ ਝੂਠੇ ਦਸਤਾਵੇਜ਼ਾ ਦਾ ਇਸਤੇਮਾਲ ਨਾ ਕਰੋ। ਕਿਉਂ ਕਿ ਇਹ ਬਹੁਤ ਹੀ ਵੱਡਾ ਅਪਰਾਧ ਮੰਨੀਆ ਜਾਂਦਾ ਹੈ। ਇਸ ਦੇ ਨਤੀਜੇ ਬਹੁਤ ਹੀ ਮਾੜੇ ਹੁੰਦੇ ਹਨ, ਕਿਉਂ ਕਿ ਫਿਰ ਤੁਸੀਂ ਅਗਲੇ 5 ਸਾਲਾਂ ਲਈ ਕੈਨੇਡਾ ‘ਚ ਆਉਣ ਦੀ ਪਾਬੰਦੀ ਲਗ ਜਾਵੇਗੀ। ਜਦੋਂ ਤੁਸੀਂ ਕੋਈ ਅਰਜ਼ੀ ਲਗਾਉਂਦੇ ਹੋ ਤਾਂ ਜੋ ਤੁਸੀਂ ਜਾਣਕਾਰੀ ਦਿੱਤੀ ਹੋਵੇਗੀ, ਉਸ ਦੇ ਜ਼ੁੰਮੇਵਾਰ ਤੁਸੀਂ ਆਪ ਹੋਵੇਗੇ।


ਜਾਣੋ ਇਸ ਦੇ ਫੀਸ ਬਾਰੇ


ਧੋਖੇਬਾਜ਼ਾਂ ਤੋਂ ਸਾਵਧਾਨ ਰਹੋ ਰਹਿੰਦੇ ਹੋਏ ਦਸ ਦਈਏ ਕਿ ਪੈਸੇ ਉਥੇ ਹੀ ਲਗਾਉ ਜਿਸ ‘ਤੇ ਤੁਸੀਂ ਵਿਸ਼ਵਾਸ਼ ਹੋਵੇ। ਵਰਕ ਪਰਮਿਟ ਦੀ ਅਰਜ਼ੀ ਦੇਣ ਲਈ ਲਗਭਗ 9,300, ਵਿਜ਼ਟਰ ਵੀਜ਼ਾ ਲਈ 6,000, ਸਟੱਡੀ ਪਰਮਿਟ ਲਈ 9,100 ਆਦਿ ਖਰਚ ਆਉਂਦਾ ਹੈ।  


Work ਤੇ Study visa ਲਾਉਣ ਲਈ ਰਹੋ ਸਾਵਧਾਨ


ਕੈਨੇਡਾ ਜਾਣ ਦੇ ਲੋਕ ਇੰਨੇ ਜ਼ਿਆਦਾ ਚਾਹਵਾਣ ਹਨ ਜੋ ਕਿ ਕੈਨੇਡਾ ਜਾਣ ਲਈ ਕਿਸੇ ਵੀ ਜਾਅਲੀ ਖਬਰ ‘ਤੇ ਯਕੀਨ ਕਰ ਲੈਂਦੇ ਹਨ। ਕਿਉਂ ਕਿ ਜਾਅਲੀ ਨੌਕਰੀਆਂ ਅਤੇ ਪੜਾਈ ਨੂੰ ਲੈ ਕੇ ਬਹੁਤ ਤਰੀਕੇ ਨਾਲ ਇੰਟਰਨੈੱਟ ਧੋਖੇਬਾਜ਼ ਕਰ ਲੈਂਦੇ ਹਨ। ਕਈ ਵਾਰ ਕੁਝ ਧੋਖਾਧੜੀ ਕਰਨ ਵਾਲੇ ਝੂਠੇ ਦਾਅਵੇ ਇਹ ਕਰਦੇ ਹਨ ਕਿ ਵੀਜ਼ਾ ਮਿਲਣ ਤੋਂ ਬਾਅਦ ਤੁਸੀਂ ਕੈਨੇਡਾ ਦੀ PR ਦੀ ਅਰਜ਼ੀ ਅਪਲਾਈ ਕਰਨ ਦੇ ਯੋਗ ਹੋ ਜਾਂਦੇ ਹੋ।


ਜੇਕਰ ਤੁਸੀਂ ਕੈਨੇਡਾ ‘ਚ ਨੌਕਰੀ ਕਰਨੀ ਹੈ ਤਾਂ ਕੈਨੇਡੀਅਨ ਕੰਪਨੀ ਨੂੰ ਸਰਕਾਰ ਤੋਂ ਪਹਿਲਾ ਪ੍ਰਵਾਨਗੀ ਲੈਣੀ ਪੈਂਦੀ ਹੈ। ਇਸ ਦੇ ਨਾਲ ਹੀ ਪਹਿਲਾ ਧਿਆਨ ਰੱਖੋ ਜੇ ਤੁਹਾਨੂੰ ਇੰਟਰਨੈੱਟ ‘ਤੇ ਕੋਈ add ਬਹੁਤ ਹੀ ਵਧੀਆ ਲਗਦੀ ਹੈ ਤਾਂ ਤੁਰੰਤ ਉਸ ‘ਤੇ ਅਪਲਾਈ ਨਾ ਕਰੋ। ਪਹਿਲਾ ਉਸ ਬਾਰੇ search ਕਰ ਲਵੋ ਕਿ ਕੀ ਇਹ ਸੱਚ ਹੈ ਜਾਂ ਫਿਰ ਝੂਠ।


ਵਿਦਿਆਰਥੀਆ ਨਾਲ ਠੱਗੀ


ਜੇਕਰ ਤੁਸੀਂ study visa ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪਹਿਲਾ ਮਨਜ਼ੂਰੀ ਆਉਣ ਦਿਓ ਇਸ ਤੋਂ ਬਾਅਦ ਹੋਰ ਕਦਮ ਚੁਕੋ। ਯਾਦ ਰੱਖੋ ਕਿ ਹਮੇਸ਼ਾ ਹੀ ਆਪਣੀ ਫੀਸ ਸਕੂਲ ਜਾਂ ਕਾਲਜ ਨੂੰ ਹੀ ਦਿਓ । ਇਹ ਧਿਆਨ ਰੱਖੋ ਜਿੱਥੇ ਤੁਸੀਂ ਪੜਨਾ ਹੈ ਉਸ ਸਕੂਲ ਜਾਂ ਕਾਲਜ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੇਵਾਵਾਂ ਹਨ ਜਾਂ ਫਿਰ ਨਹੀਂ। ਇਸ ਦੇ ਬਾਵਜੂਦ ਅਗਰ ਤੁਸੀਂ ਆਪਣੀ ਪੜਾਈ ਖਤਮ ਹੋਣ ਤੋਂ ਬਾਅਦ ਵੀ ਉੱਥੇ ਰਹਿਣਾ ਚਾਹੁੰਦੇ ਹੋ ਤਾਂ ਪੋਸਟ-ਗ੍ਰੈਜੂਏਸ਼ਨ ਲਈ ਕਰ ਸਕਦੇ ਹੋ ਅਤੇ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ।


ਇਕ ਵਿਅਕਤੀ ਦੂਜੇ ਦੇਸ਼ ਜਾਣ ਤੋਂ ਪਹਿਲਾ ਬਹੁਤ ਕੁਝ ਸੋਚਦਾ ਹੈ, ਇਸ ਦੇ ਲਈ ਤੁਸੀਂ ਜੋ ਵੀ ਕਦਮ ਚੁੱਕੋ ਸੋਚ ਸਮਝ ਕੇ ਹੀ ਚੁੱਕੇ, ਕਿਉਂ ਕਿ ਤੁਸੀਂ ਜਿੱਥੇ ਆਪਣੀ ਮਿਹਨਤ ਦੀ ਕਮਾਈ ਖਰਚ ਕਰਨੀ ਹੈ ਉੱਥੇ ਧੋਖੇਬਾਜ਼ਾ ਤੋਂ ਬੱਚ ਕੇ ਰਹੋ।


 


 


 

Story You May Like