The Summer News
×
Saturday, 18 May 2024

ਲੁਧਿਆਣਾ ਲੋਧੀ ਕਲੱਬ ‘ਚ ਸੱਜੇਗੀ ਸੁਰਾਂ ਦੀ ਮਹਿਫਲ, ਸਟੈਂਡਅਪ ਕਾਮੇਡੀਅਨ ਕਰਨਗੇ ਪ੍ਰਫਾਰਮ।

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਸ਼ਹਿਰ ਦੇ ਪ੍ਰਸਿੱਧ ਲੋਧੀ ਕਲੱਬ ਵਿੱਚ ਫਰੈਂਡਸ਼ਿਪ ਡੇਅ ਨੂੰ ਲੈ ਕੇ ਵਿਸ਼ੇਸ਼ ਆਯੋਜਨ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਫਰੈਂਡਸ਼ਿਪ ਡੇਅ ਮਨਾਉਣ ਲਈ ਸ਼ਹਿਰ ਵਾਸੀ ਉਤਸ਼ਾਹਿਤ ਹਨ। ਉੱਥੇ ਹੀ ਲੋਧੀ ਕਲੱਬ ਵੱਲੋਂ ਵੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਕਲੱਬ ਦੇ ਮੈਂਬਰਾਂ ਦੇ ਲਈ ਸ਼ਨੀਵਾਰ ਦੀ ਸ਼ਾਮ ਸੁਰਾਂ ਦੀ ਮਹਿਫ਼ਿਲ ਸਜੇਗੀ। ਇਸ ਦੌਰਾਨ ਸਟੈਂਡਅਪ ਕਾਮੇਡੀਅਨ ਵਿਜੇ ਯਾਦਵ ਤੇ ਵਿਵਾਨ ਬੈਂਡ ਪਰਫਾਰਮ ਕਰਨਗੇ। ਇਸ ਦੇ ਨਾਲ ਹੋੋਰ ਗਤੀਵਿਧੀਆਂ ਦੇ ਜ਼ਰੀਏ ਸ਼ਾਮ ਨੂੰ ਯਾਦਗਾਰ ਬਣਾਉਣ ਦੀ ਤਿਆਰੀਆਂ ਵੀ ਕੀਤੀਅਾਂ ਜਾ ਰਹੀਅਾਂ ਹਨ। ਇਸ ਮੌਕੇ ਮੁੱਖ ਮਹਿਮਾਨ ਲੁਧਿਆਣਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਮੁੱਖ ਤੌਰ ਤੇ ਸ਼ਾਮਲ ਹੋਣਗੇ।


ਆਕਰਸ਼ਣ ਦਾ ਕੇਂਦਰ ਹੋਣਗੇ ਸੈਲਫੀ ਪੁਆਇੰਟ :

ਸ਼ਾਮ 8 ਵਜੇ ਸ਼ੁਰੂ ਹੋਣ ਵਾਲਾ ਇਹ ਪ੍ਰੋਗਰਾਮ ਦੇਰ ਰਾਤ ਤੱਕ ਜਾਰੀ ਰਹੇਗਾ। ਕਲਬ ਦੇ ਮਹਾਂਸਚਿਵ ਨਿਤਿਨ ਮਹਾਜਨ ਅਤੇ ਕਲਚਰ ਸਚਿਵ ਡਾ. ਮੋਹਨਜੀਤ ਕੌਰ ਨੇ ਦੱਸਿਆ ਕਿ ਇਸ ਆਯੋਜਨ ਨੂੰ ਬਿਹਤਰ ਬਣਾਉਣ ਦੇ ਲਈ ਥੀਮ ਦੇ ਮੁਤਾਬਿਕ ਕਲੱਬ ਨੂੰ ਸਜਾਇਆ ਜਾਵੇਂਗਾ। ਇਸ ਦੌਰਾਨ ਸੈਲਫੀ ਪੁਆਇੰਟ ਆਕਰਸ਼ਣ ਦਾ ਕੇਂਦਰ ਹੋਣਗੇ। ਕਲੱਬ ਮੈਂਬਰਾਂ ਦੇ ਲਈ ਹੋਰ ਵੀ ਕਈ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ।


ਸ਼ਾਨਦਾਰ ਫੂਡ ਦੇ ਨਾਲ ਸ਼ਾਨਦਾਰ ਸਿਟਿੰਗ :

ਇਹ ਆਯੋਜਨ ਕਲੱਬ ਪ੍ਰਧਾਨ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤੇ ਆਯੋਜਿਤ ਕੀਤਾ ਗਿਆ ਹੈ। ਇਸ ਦੌਰਾਨ ਮੈਂਬਰਾਂ ਦੇ ਲਈ ਸ਼ਾਨਦਾਰ ਤੇ ਸੁਆਦ ਖਾਣੇ ਦੇ ਨਾਲ ਨਾਲ ਸ਼ਾਨਦਾਰ ਸਿਟਿੰਗ ਦਾ ਵੀ ਬੰਦੋਬਸਤ ਕੀਤਾ ਜਾਵੇਗਾ। ਫ੍ਰੈਂਡਸ਼ਿਪ ਡੇਅ ਨੂੰ ਲੈ ਕੇ ਕਲੱਬ ਮੈਂਬਰਾਂ ਵਿੱਚ ਖਾਸਾ ਕਰੇਜ਼ ਰਹਿੰਦਾ ਹੈ ਇਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਆਯੋਜਨ ਕੀਤਾ ਗਿਆ ਹੈ।


Story You May Like