The Summer News
×
Monday, 13 May 2024

ਜੰਮੂ-ਕਸ਼ਮੀਰ: ਅਨੰਤਨਾਗ 'ਚ ਸੁਰੱਖਿਆ ਬਲਾਂ ਅਤੇ ਅੱਤਵਾ/ਦੀਆਂ ਵਿਚਾਲੇ ਮੁੱਠਭੇ/ੜ, ਭੱਜਦਾ ਹੋਇਆ ਨਜ਼ਰ ਆਇਆ ਅੱਤਵਾ/ਦੀ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਵਿਚ ਕੰਟਰੋਲ ਰੇਖਾ ਨੇੜੇ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਇਕ ਅੱਤਵਾਦੀ ਮਾਰਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਕਸ਼ਮੀਰ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਜਾਣਕਾਰੀ ਦਿੱਤੀ


ਕਰੀਬ 20 ਮਿੰਟ ਬਾਅਦ 'ਐਕਸ' ਦੁਆਰਾ ਜਾਰੀ ਇਕ ਹੋਰ ਪੋਸਟ ਚ, ਕਸ਼ਮੀਰ ਪੁਲਿਸ ਨੇ ਕਿਹਾ, ਮੁੱਠਭੇੜ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਇਸ ਸਬੰਧ 'ਚ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਮੁਕਾਬਲਾ ਅਜਿਹੇ ਸਮੇਂ ਚ ਹੋ ਰਿਹਾ ਹੈ, ਜਦੋਂ ਅਨੰਤਨਾਗ ਜ਼ਿਲ੍ਹੇ ਦੇ ਜੰਗਲਾਂ ਚ ਡੇਰਾ ਜਮਾਏ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।


ਕਸ਼ਮੀਰ ਦੇ ਏਡੀਜੀਪੀ ਨੇ ਕਿਹਾ ਕਿ ਇੱਥੇ 2-3 ਅੱਤਵਾਦੀ ਫਸੇ ਹੋਏ ਹਨ ਅਤੇ ਉਹ ਸਾਰੇ ਮਾਰੇ ਗਏ ਹਨ। ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਬੰਬਾਰੀ ਕਰਕੇ ਅੱਤਵਾਦੀਆਂ ਦੇ ਲੁਕੇ ਟਿਕਾਣੇ ਨੂੰ ਤਬਾਹ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਫੌਜ ਇੱਥੇ ਹੋਰ ਬੰਬ ਧਮਾਕੇ ਕਰ ਸਕਦੀ ਹੈ, ਜਿਸ ਕਾਰਨ ਅੱਜ ਅੱਤਵਾਦੀਆਂ ਦਾ ਸਫਾਇਆ ਹੋਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਲਸ਼ਕਰ ਕਮਾਂਡਰ ਉਜ਼ੈਰ ਖਾਨ ਇੱਥੇ ਇਕ ਅੱਤਵਾਦੀ ਨਾਲ ਲੁਕਿਆ ਹੋਇਆ ਹੈ। ਦਰਅਸਲ, ਜਿਸ ਥਾਂ 'ਤੇ ਇਹ ਅਪਰੇਸ਼ਨ ਚੱਲ ਰਿਹਾ ਹੈ, ਉਹ ਪਹਾੜੀ ਖੇਤਰ ਹੈ, ਜਿਸ ਕਾਰਨ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਦੇ ਇਸ ਆਪਰੇਸ਼ਨ ਦੀ ਇੱਕ ਡਰੋਨ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਅੱਤਵਾਦੀ ਭੱਜਦਾ ਨਜ਼ਰ ਆ ਰਿਹਾ ਹੈ।

Story You May Like