The Summer News
×
Friday, 10 May 2024

ਪੰਜਾਬੀ ਲੋਕ ਗਾਇਕ Surinder Shinda ਦੀ ਜਾਣੋ ਕਿਵੇਂ ਆਪਰੇਸ਼ਨ ਤੋਂ ਬਾਅਦ ਵਿਗੜੀ ਸਿਹਤ, ਪ੍ਰਸ਼ੰਸਕ ਹੋਏ ਪਰੇਸ਼ਾਨ

 


ਚੰਡੀਗੜ੍ਹ :  ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ, ਜਿਸ ਤੋਂ ਬਾਅਦ ਉਹਨਾਂ ਦੀ ਹਾਲਾਤ ਠੀਕ ਨਹੀਂ ਸੀ, ਜਿਸ ਕਰਕੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਜਿਸ ਦੌਰਾਨ ਉਹਨਾਂ ਦਾ ਆਪਰੇਸ਼ਨ ਹੋਇਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਸਾਹ ਲੈਣ ਵਿਚ ਸਮੱਸਿਆ ਆ ਰਹੀ ਹੈ। ਸੁਰਿੰਦਰ ਨੂੰ ਦੀਪ ਹਸਪਤਾਲ,  ਮਾਡਲ ਟਾਊਨ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ। ਗਾਇਕ ਨੂੰ ਦੀਪ ਹਸਪਤਾਲ ਵਿਚ ਡਾਕਟਰਾਂ ਨੇ ਵੈਂਟੀਲੇਟਰ 'ਤੇ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਜਦ ਪ੍ਰਸ਼ੰਸਕਾਂ ਨੂੰ ਜਦੋਂ ਇਸ ਦੇ ਬਾਰੇ ਪਤਾ ਲੱਗਾ ਤਾਂ ਸਾਰੇ ਹੀ ਸੋਸ਼ਲ ਮੀਡੀਆ ਉਤੇ ਉਹਨਾਂ ਦੀ ਠੀਕ ਹੋਣ ਦੀ ਦੁਆਵਾਂ ਕਰ ਰਹੇ ਹਨ।


ਦੱਸਿਆ ਇਹ ਜਾ ਰਿਹਾ ਹੈ ਕਿ ਜਦ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਤਾਂ ਇਸ ਤੋਂ ਬਾਅਦ ਉਹਨਾਂ ਦੇ ਸਰੀਰ ਵਿਚ ਇੰਨਫੈਕਸ਼ਨ ਵੱਧ ਗਈ ਸੀ। ਜਿਸ ਤੋਂ ਬਾਅਦ ਉਹ ਚੰਗੀ ਤਰ੍ਹਾ ਸਾਹ ਨਹੀਂ ਲੈ ਪਾ ਰਹੇ ਹਨ। ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਨੂੰ ਮਿਲਣ ਹੰਸਰਾਜ ਹੰਸ ਵੀ ਪਹੁੰਚੇ ਸੀ ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਕਈ ਅਦਾਕਾਰ ਅਤੇ ਸੰਗੀਤਕਾਰ ਵੀ ਉਹਨਾਂ ਨੂੰ ਮਿਲਣ ਲਈ ਹਸਪਤਾਲ ਵਿੱਚ ਪਹੁੰਚੇ ਰਹੇ ਹਨ।


ਸੁਰਿੰਦਰ ਦੇ ਮਸ਼ਹੂਰ ਗਾਣੇ


ਸੁਰਿੰਦਰ ਨੇ 'ਪੁੱਤ ਜੱਟਾਂ ਦੇ', 'ਟਰੱਕ ਬਿੱਲੀਆ', 'ਕੇਹਰ ਸਿੰਘ ਦੀ ਮੌਤ' ਆਦਿ ਕਈ ਹਿੱਟ ਗੀਤ ਦਿੱਤੇ ਹਨ। ਮੀਡੀਆ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਮਰਹੂਮ ਅਮਰ ਸਿੰਘ ਚਮਕੀਲਾ, ਗਿੱਲ ਹਰਦੀਪ ਅਤੇ ਮਨਿੰਦਰ ਸ਼ਿੰਦਾ ਨੂੰ ਸੁਰਿੰਦਰ ਸ਼ਿੰਦਾ ਨੇ  ਸੰਗੀਤ ਸਿਖਾਇਆ ਹੈ ਉਸ ਬਾਰੇ ਗਿਆਨ ਦਿੱਤਾ ਹੈ। ਉਹਨਾਂ ਦਾ ਸੰਗੀਤ ਇੰਨਾ ਜ਼ਿਆਦਾ ਲੋਕਪ੍ਰਿਯ ਹੈ ਕਿ ਹਰ ਕੋਈ ਉਹਨਾਂ ਨੂੰ ਸੁਣਦਾ ਹੈ। ਦੱਸ ਦਿੰਦੇ ਹਾਂ ਕਿ ਉਹ ਹਮੇਸ਼ਾ ਹੀ ਸੋਸ਼ਲ ਮੀਡੀਆ ਉਤੇ ਐਕਟਿਵ ਰਹਿੰਦੇ ਹਨ ਅਤੇ ਨਾਲ ਹੀ ਪ੍ਰਸ਼ੰਸਕਾਂ ਨਾਲ ਹਮੇਸ਼ਾ ਹੀ ਆਪਣੀ ਅਪਡੇਟ ਸਾਂਝੀ ਕਰਦੇ ਹਨ।


(Sonam Malhotra)

Story You May Like