The Summer News
×
Sunday, 12 May 2024

ਲੁਧਿਆਣਾ ਆਈਲਟਸ ‘ਚ ਨਕਲ ਮਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਤੁਸੀਂ ਵੀ ਪੜ੍ਹ ਕੇ ਰਹਿ ਜਾਓਗੇ ਹੈਰਾਨ

ਭਰਤ ਸ਼ਰਮਾ


ਲੁਧਿਆਣਾ : ਸਾਹਨੇਵਾਲ ਪੁਲਸ ਵੱਲੋਂ ਇਕ ਅਜਿਹੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਆਈਲੈਟਸ ਦੇ ਪੇਪਰ ਦੇ ਦੌਰਾਨ ਨੌਜਵਾਨਾਂ ਨੂੰ ਹਾਈਟੈਕ ਤਕਨੀਕ ਵਰਤ ਕੇ ਉਨ੍ਹਾਂ ਨੂੰ ਨਕਲ ਮਰਵਾਉਣ ਦਾ ਕੰਮ ਕਰਦੇ ਸਨ। ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਮੁੱਖ ਸਰਗਨਾ ਗੁਰਭੇਜ ਸਿੰਘ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਦੋਂ ਕਿ ਦਿਲਬਾਗ ਸਿੰਘ ਹਰਸੰਗੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈl ਇਹ ਚਾਰੇ ਹੀ ਖ਼ੁਦ ਘੱਟ ਪੜ੍ਹੇ ਲਿਖੇ ਨੇ ਪਰ  ਵਿਦੇਸ਼ ਜਾਣ ਦਾ ਲਾਲਚ ਰੱਖਣ ਵਾਲੇ ਨੌਜਵਾਨਾਂ ਨੂੰ ਆਈਲੈਟਸ ਚ ਚੰਗੇ ਬੈਂਡ ਦਿਵਾਉਣ ਦੇ ਨਾਂ ਤੇ ਉਨ੍ਹਾਂ ਨੂੰ ਨਕਲ ਮਰਵਾਉਣ ਦਾ ਕੰਮ ਕਰਦੇ ਸਨ ਮੁਲਜ਼ਮਾਂ ਕੋਲੋਂ ਪੁਲਿਸ ਨੇ ਛੋਟੇ ਮਾਈਕ੍ਰੋਫੋਨ ਈਅਰ ਫੋਨ ਬਲੂਟੂਥ ਈਅਰ ਫੋਨ ਮੋਬਾਇਲ ਫੋਨ ਇਕ ਨੌਜਵਾਨ ਦੇ ਆਈਲੈਟਸ ਦਾ ਪੇਪਰ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਹੈ।


ਵਧੀਕ ਡਿਪਟੀ ਕਮਿਸ਼ਨਰ ਸੁਹੇਲ ਕਾਸਿਮ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਸ ਗਰੋਹ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਮਾਸਟਰਮਾਈਂਡ ਗੁਰਭੇਜ ਸਿੰਘ ਜੋ ਕਿ ਮੁਕਤਸਰ ਦਾ ਰਹਿਣ ਵਾਲਾ ਹੈ ਉਹ ਖ਼ੁਦ ਇੱਕ ਆਈਲੈੱਟਸ ਸੈਂਟਰ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਗੁਰਭੇਜ ਦਾ ਇੰਟਰਨੈਸ਼ਨਲ ਕੰਪਨੀ ਜੋ ਆਈਲੈਟਸ ਦੇ ਪੇਪਰ ਕਰਵਾਉਂਦੀ ਹੈ ਉਸ ਨਾਲ ਟਾਈ ਆਪ ਸੀ ਅਤੇ ਬਾਕੀ ਦਿਲਬਾਗ ਅਤੇ ਹੋਰ ਮੁਲਜ਼ਮ ਜੋ ਅੰਦਰ ਬੈਠ ਕੇ ਪੇਪਰ ਦਿੰਦੇ ਸਨ ਉਨ੍ਹਾਂ ਨੂੰ ਵ੍ਹੱਟਸਐਪ ਰਾਹੀਂ ਜਵਾਬ ਭੇਜਦੇ ਸਨ ਜਾਂ ਫਿਰ ਉਨ੍ਹਾਂ ਦੇ ਕੰਨਾਂ ਚ ਛੋਟੇ ਮਾਈਕਰੋਫੋਨ ਲਗਾਏ ਹੁੰਦੇ ਸਨ ਜਿਸ ਰਾਹੀਂ ਉਹ ਉਹਨਾਂ ਨੂੰ ਸਾਰੀ ਜਾਣਕਾਰੀ ਦਿੰਦੇ ਸਨ।


Story You May Like