The Summer News
×
Sunday, 28 April 2024

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਕੀਤੀ ਗਈ ਮੀਟਿੰਗ

ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸੰਘਰ ਕੋਟ ਵਿਖੇ 15 ਦਿਨਾਂ ਵਾਲੀ ਮੀਟਿੰਗ ਇਕਾਈ ਪ੍ਰਧਾਨ ਅਤੇ ਜੋਨ ਦੇ ਜਥੇਬੰਧਕ ਸਕੱਤਰ ਭਗਵਾਨ ਸਿੰਘ ਸੰਘਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਵੱਖ-ਵੱਖ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਉਪਰੰਤ ਵਾਤਾਵਰਨ ਨੂੰ ਸ਼ੁੱਧ ਅਤੇ ਪ੍ਰਕਿਰਤੀ ਨੂੰ ਬਚਾਉਣ ਲਈ ਹਰ ਕਿਸਾਨ ਮਜ਼ਦੂਰ ਵੱਲੋ 10 — 10 ਰੁਖ ਲਗਾਏ ਜਾਣਗੇ ਅਤੇ ਜੋ ਸੂਏ ਵਾਲੀ ਸੜਕ ਉਪਰ ਕਾਫ਼ੀ ਟਾਇਮ ਦਾ ਪੱਥਰ ਪਾ ਰੱਖਿਆ ਹੈ ਜੋ ਕਿ ਲੁੱਕ ਪਾਉਂਣਾ ਬਾਕੀ ਹੈ ਜਿਸ ਨਾਲ ਆਉਣ ਜਾਣ ਲਈ ਬਹੁਤ ਦਿੱਕਤ ਆ ਰਹੀ ਹੈl


ਇਸ ਵਾਸਤੇ ਮਹਿਕਮੇ ਦੇ ਅਧਿਕਾਰੀ ਐਕਸੀਅਨ ਨੂੰ ਕੱਲ ਤੱਕ ਮਿਲਨ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਅਤੇ ਸਭ ਕਿਸਾਨ ਮਜ਼ਦੂਰ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖ ਕੇ ਲੋਕ ਮਸਲਿਆਂ ਲਈ ਮਿਲ ਜੁਲ ਕੇ ਅਤੇ ਜਥੇਬੰਦੀ ਲਈ ਮਜ਼ਬੂਤੀ ਨਾਲ ਕੰਮ ਕਰਨ ਲਈ ਪ੍ਰਣ ਕੀਤਾ ਗਿਆ ਮੀਟਿੰਗ ਵਿੱਚ ਪਰਮਜੀਤ ਸਿੰਘ ਖਜਾਨਚੀ ਤੋ ਇਲਾਵਾ ਸੁਖਵਿੰਦਰ ਸਿੰਘ,ਬੁੱਧ ਸਿੰਘ, ਹਜੂਰਾ ਸਿੰਘ, ਮੇਜ਼ਰ ਸਿੰਘ, ਬਚਿੱਤਰ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਬਿੱਲਾ,ਨਰੈਣ ਸਿੰਘ, ਕਸ਼ਮੀਰ ਸਿੰਘ ਅਤੇ ਬਰਿੰਦਰਜੀਤ ਸਿੰਘ ਹਾਜ਼ਰ ਸਨ।


Story You May Like