The Summer News
×
Sunday, 28 April 2024

ਆਧਾਰ ਕੈਂਪ ਦਾ ਕੀਤਾ ਉਦਘਾਟਨ, ਵਾਤਾਵਰਣ ਸੰਭਾਲ ਜਾਗਰੂਕਤਾ ਮੁਹਿੰਮ ਤਹਿਤ ਲਗਾਏ ਬੂਟੇ

ਲੁਧਿਆਣਾ: ਅੱਜ ਵਿਸ਼ਵਕਰਮਾ ਪਾਰਕ ਜੈਮਲ ਰੋਡ ਵਿਖੇ 6 ਅਗਸਤ ਤੱਕ ਰੋਜਾਨਾ ਲੱਗਣ ਵਾਲੇ ਆਧਾਰ ਕਾਰਡ ਕੈਂਪ ਦਾ ਉਦਘਾਟਨ ਉੱਘੇ ਉਦਯੋਗਪਤੀ ਗੁਰਮੀਤ ਸਿੰਘ ਕੁਲਾਰ, ਅਤੇ ਰਘਵੀਰ ਸਿੰਘ ਸੋਹਲ ਪ੍ਰਧਾਨ ਰਾਮਗੜ੍ਹੀਆ ਫਾਊਂਡੇਸ਼ਨ, ਸਰਪ੍ਰਸਤ ਫਾਉਂਡੇਸ਼ਨ ਅਮਰੀਕ ਸਿੰਘ ਜੈਮਲ, ਨੀਲਮ ਲਖਨਪਾਲ ਨੇ ਕੀਤਾ। ਇਸ ਦੇ ਨਾਲ ਹੀ ਦਿਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਾਵਣ ਨੂੰ ਮੁੱਖ ਰਖਦਿਆਂ ਬੂਟੇ ਲਗਾਏ ਤਾ ਵਾਤਾਵਰਣ ਨੂੰ ਸਾਫ ਸੁਥਰਾ ਰਖਿਆ ਜਾ ਸਕੇ।



ਇਸ ਮੌਕੇ ਰੇਸ਼ਮ ਸਿੰਘ ਜਨਰਲ ਸਕੱਤਰ ਫਾਉੰਡੇਸ਼ਨ ਨੇ ਕਿਹਾ ਕਿ ਹਰ ਇਕ ਵਿਅਕਤੀ ਤੇ ਵਾਤਾਵਰਣ ਦੀ ਸੰਭਾਲ ਲਈ ਆਪੋ-ਆਪਣੇ ਪੱਧਰ ਤੇ ਜਤਨ ਜਰੂਰ ਕਰੇ। ਇਸ ਮੌਕੇ ਸੰਸਥਾ ਵਲੋ ਕੋਵਿਡ ਵੈਕਸੀਨ ਕੈਂਪ ਵੀ ਲਗਵਾਇਆ ਗਿਆ ਸੈਂਕੜੇ ਇਲਾਕਾ ਨਿਵਾਸੀਆਂ ਨੇ ਕੈਂਪ ਦਾ ਲਾਭ ਲਿਆ ਇਸ ਸਮੇੰ ਕੰਵਲਜੀਤ ਸਿੰਘ ਘੜਿਆਲ, ਅੰਮ੍ਰਿਤ ਦਿਉਗਣ , ਅਮਰਜੀਤ ਸਿੰਘ ਮਠਾੜੂ,ਸੁਖਵਿੰਦਰ ਜਗਦੇਵ ਸਕੱਤਰ ਫਾਉਂਡੇਸ਼ਨ,ਅਮਨ ਲਖਨਪਾਲ, ਸੁਖਵਿੰਦਰ ਸਿੰਘ ਜਗਦੇਵ, ਮਿੰਟੂ ਪਨੇਸਰ ਆਦਿ ਹਾਜ਼ਰ ਹੋਏ ।


Story You May Like