The Summer News
×
Sunday, 28 April 2024

ਪੰਜਾਬ ਦੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਜਾਣੋ ਕਿਸ ਜ਼ਿਲ੍ਹੇ ਤੋਂ ਹਨ ਸਭ ਤੋਂ ਜ਼ਿਆਦਾ

ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜ਼ਿਲ੍ਹਾ ਸੰਗਰੂਰ ਮੋਹਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥਸਾਸ਼ਤਰੀਆਂ ਵੱਲੋਂ 6 ਜ਼ਿਲ੍ਹਿਆਂ ਵਿਚ ਸਾਲ 2000-2018 ਦੌਰਾਨ ਹੋਈਆਂ ਖੁਦਕੁਸ਼ੀਆਂ ਦਾ ਸਰਵੇ ਕਰਕੇ ਵੱਡਾ ਖੁਲਾਸਾ ਕੀਤਾ। 3 ਅਰਥਸਾਸ਼ਤਰੀਆਂ ਡਾ ਸੁਖਪਾਲ ਸਿੰਘ, ਮਨਜੀਤ ਕੌਰ ਅਤੇ ਐਚ ਐਸ ਕਿੰਗਰਾ ਵੱਲੋਂ ਕੀਤੇ ਸਰਵੇ ਤੋਂ ਬਾਅਦ ਰਿਪੋਰਟ ਜਾਰੀ ਕੀਤੀ ਗਈ ਹੈ।


ਇਸ ਦੇ ਨਾਲ ਹੀ ਦਸ ਦਈਏ ਕਿ ਸਰਵੇ ਰਿਪੋਰਟ ਅਨੁਸਾਰ ਕੁੱਲ੍ਹ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਵਿਚੋਂ 88 ਫੀਸਦ ਨੇ ਕਰਜ਼ਿਆਂ ਵਿਚ ਡੁੱਬੇ ਹੋਣ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ। ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ 77 ਫੀਸਦ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਸਰਵੇ ਦੀ ਰਿਪੋਰਟ ਅਨੁਸਾਰ ਹੁਣ ਤਕ ਸਾਲ 2008 ਵਿਚ ਸਭ ਤੋਂ ਵੱਧ 630 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਪੰਜਾਬ ਤੋਂ ਸੰਗਰੂਰ ਇਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਵੱਧ 2566 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ।


ਨਾਲ ਹੀ ਗਲ ਕਰੀਏ ਤਾਂ ਦੂਸਰੇ ਨੰਬਰ ‘ਤੇ ਜੋ ਜ਼ਿਲ੍ਹਾ ਆਉਂਦਾ ਹੈ ਉਹ ਹੈ ਮਾਨਸਾ ਜਿੱਥੇ 2078 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਇਸ ਤੋਂ ਬਾਅਦ ਬਠਿੰਡਾ ਦੇ 1956 ਅਤੇ ਬਰਨਾਲਾ ਦੇ 1126 ਕਿਸਾਨਾਂ ਨੇ ਖੁਦਕੁਸ਼ੀਆਂ ਦਾ ਰਾਹ ਅਪਣਾਇਆ। ਮੋਗਾ ਦੇ 880 ਅਤੇ ਲੁਧਿਆਣਾ ਦੇ 725 ਕਿਸਾਨਾਂ ਨੇ ਖੁੱਦ ਹੀ ਲਈਆਂ ਆਪਣੀਆਂ ਜਾਨਾਂ ਦਿੱਤੀਆਂ ਹਨ। ਰਿਪੋਰਟ ਅਨੁਸਾਰ ਸਾਲ 1991 ਤੋਂ 2011 ਤਕ 2 ਲੱਖ ਕਿਸਾਨਾਂ ਨੇ ਖੇਤੀ ਦਾ ਧੰਦਾ ਛੱਡਿਆ ਹੋਇਆ ਹੈ।


Story You May Like