The Summer News
×
Sunday, 09 August 2026

ਬੀਤੀ ਰਾਤ ਅਚਾਨਕ ਆਈ ਹਨੇਰੀ ਤੇ ਮੀਂਹ ਕਾਰਨ ਮੰਡੀਆਂ ‘ਚ ਪਈ ਕਿਸਾਨਾਂ ਦੀ ਫ਼ਸਲ ਹੋਈ ਬਰਬਾਦ

ਜ਼ੰਡੀਆਲਾ : ਬਾਰਿਸ਼ ਹੋਣ ਨਾਲ ਕਿਸਾਨਾਂ ਦੀ ਮੱਕੀ ਅਤੇ ਮੂੰਗੀ ਦੀ ਫਸਲ ਹੋਈ ਖ਼ਰਾਬ। ਇਸ ਸੰਬੰਧੀ ਅੱਜ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ  ਕਿਸਾਨਾਂ  ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਕੱਲ ਆਪਣੀ ਮੱਕੀ ਦੀ ਫ਼ਸਲ ਮੰਡੀ ਵਿੱਚ ਲੈ ਕੇ ਆਏ ਸਨ ਤਾਂ ਬਰਸਾਤ ਹੋਣ ਨਾਲ ਮੰਡੀ ਵਿੱਚ ਮੱਕੀ ਅਤੇ ਮੂੰਗੀ ਦੀਆਂ ਸਾਰੀਆਂ ਢੇਰੀਆਂ ਖਰਾਬ ਹੋ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ਮੰਡੀ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਸਾਡੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਬਰਬਾਦ ਹੋ ਗਈ ਹੈ।


ਉਨ੍ਹਾਂ ਕਿਹਾ ਪੰਜਾਬ ਸਰਕਾਰ ਬੜੇ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲਣ ਨਹੀਂ ਦਿੱਤੀਆਂ ਜਾਣਗੀਆਂ ਕਿਸਾਨਾਂ ਦਾ ਇੱਕ ਇੱਕ ਦਾਣਾ ਮੰਡੀ ਵਿੱਚੋਂ ਖ਼ਰੀਦਿਆ ਜਾਵੇਗਾ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਜੋ ਬਰਸਾਤ ਵਿੱਚ ਫਸਲ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਹੋ ਸਕੇ। ਉਹਨਾਂ ਮੂੰਗੀ ਦੀ ਫ਼ਸਲ ਬਾਰੇ ਗੱਲ ਕਰਦਿਆਂ ਕਿਹਾ ਕਿ  ਪੰਜਾਬ ਸਰਕਾਰ ਵਲੋ ਜੋ ਫ਼ੈਸਲਾ ਲਿਆ ਗਿਆ ਹੈ ਇਹ ਵੀ ਕਿਸਾਨਾਂ ਨੂੰ ਖੱਜਲਖਰਾਬ ਕਰਨ ਵਾਲਾ ਫੈਸਲਾ ਹੈ।


ਇਸ ਸੰਬੰਧੀ ਜੰਡਿਆਲਾ ਗੁਰੂ ਮਾਰਕੀਟ ਕਮੇਟੀ ਸਕੱਤਰ ਸੁੱਖਜੀਤ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਡੀ ਵਿੱਚ ਪੁੱਖਤਾ ਪ੍ਰਬੰਧ ਕੀਤੇ ਗਏ ਹਨ।ਬੀਤੀ ਰਾਤ ਅਚਾਨਕ ਮੀਂਹ ਅਤੇ ਹਨੇਰੀ ਆਉਣ ਕਾਰਣ ਮੱਕੀ ਦੀਆਂ ਢੇਰੀਆਂ ਉੱਪਰ ਪਈਆਂ ਹੋਈਆਂ ਤਰਪਾਲਾ ਉੱਡ ਗਈਆਂ ਜਿਸ ਕਾਰਣ ਕਿਸਾਨਾਂ ਦੀ ਫ਼ਸਲ ਭਿੱਜ ਗਈ।


Story You May Like