The Summer News
×
Sunday, 28 April 2024

ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਬੋਦੇਵਾਲ ਵਿਚ ਨਵੀਂ ਕਮੇਟੀ ਗਠਿਤ

ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਜੋਨ ਖਡੂਰ ਸਾਹਿਬ ਵਲੋਂ ਪਿੰਡ ਬੋਦੇਵਾਲ ਵਿਚ ਨਵੀਂ ਕਮੇਟੀ ਗਠਿਤ ਕੀਤੀ ਗਈ ਇਸ ਮੌਕੇ ਜੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ , ਇਸ ਮੌਕੇ ਤੇ ਇਕਾਈ ਬੋਦੇਵਾਲ ਦੀ ਚੋਣ ਕਰਦਿਆਂ ਪ੍ਰਧਾਨ ਹਰਦੇਵ ਸਿੰਘ, ਸਕੱਤਰ ਦਵਿੰਦਰ ਸਿੰਘ, ਖ਼ਜ਼ਾਨਚੀ ਸੁਖਦੇਵ ਸਿੰਘਸੀ,ਮੀ ਪ੍ਰਧਾਨ ਅਜੈਬ ਸਿੰਘ,ਸਹਾਇਕ ਖ਼ਜ਼ਾਨਚੀ ਜਤਿੰਦਰ ਸਿੰਘ ,ਜੋਬਨ ਸਿੰਘ ਪ੍ਰੈਸ ਸਕੱਤਰ ਸਰਵਨ ਸਿੰਘ ਪਰਗਟ ਸਿੰਘ ਮੀਤ ਪ੍ਰਧਾਨ ਜਤਿੰਦਰ ਸਿੰਘ, ਰਣਯੋਦ ਸਿੰਘ ਅਵਤਾਰ ਸਿੰਘ ਸਹਾਇਕ ਪ੍ਰੈਸ ਸਕੱਤਰ ਅਮਰਜੀਤ,ਸਿੰਘ ਸਹਾਇਕ ਸਕੱਤਰ,ਆਦਿ ਆਗੂਆਂ ਦੀ ਚੋਣ ਕੀਤੀ ਗਈ।ਇਸ ਮੋਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨl


ਇਸ ਮੌਕੇ ਤੇ ਪ੍ਰੇਸ ਨੋਟ ਜਾਰੀ ਕਰਦਿਆਂ ਪਿ੍ੰਸੀਪਲ ਨਵਤੇਜ ਸਿੰਘ ਏਕਲ ਗਁਡਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਅਤੇ ਉਗਰਾਹਾਂ ਵਲੋਂ ਸਾਂਝਾ ਮੋਰਚਾ 21ਤੋ 25 ਤੱਕ ਪੰਜ ਰੋਜ਼ਾ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਪਾਣੀ ਦੇ ਗੰਭੀਰ ਸੰਕਟ, ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਕਰਵਾਉਣ , ਦਰਿਆਵਾਂ ਨਹਿਰਾਂ ਡਰੇਨਾਂ ਦੇ ਪਾਣੀ ਨੂੰ ਗੰਦਾ ਕਰਨ ਤੋਂ ਰੋਕਣ ਨਹਿਰੀ ਪਾਣੀ ਟੈਲਾ ਤੱਕ ਪਚਾਉਣ, ਵਾਤਾਵਰਨ ਨੂੰ ਸ਼ੁੱਧ ਰੱਖਣ ਲਈ 10-10 ਰੁੱਖ ਲਗਾਉਣ,23 ਫਸਲਾਂ ਤੇ ਖ਼ਰੀਦ ਦੀ ਗਰੰਟੀ , ਅਤੇ ਬਰਸਾਤੀ ਪਾਣੀ ਧਰਤੀ ਹੇਠ ਰੀਚਾਰਜ਼ ਕੀਤਾ ਜਾਵੇ। ਇਕਾਈ ਦੀ ਚੋਣ ਮੋਕੇ ਹੋਰਨਾਂ ਤੋ ਇਲਾਵਾ ਤਰਜਿੰਦਰ ਸਿੰਘ ਸਰਾ ਤਲਵੰਡੀ, ਗੁਰਮੀਤ ਸਿੰਘ ਉੱਪਲ, ਮੰਗਲ ਸਿੰਘ ਲਾਲਪੁਰਾ ਆਦਿ ਆਗੂ ਅਤੇ ਪਿੰਡ ਵਾਸੀ ਹਾਜਰ ਸਨ।


Story You May Like