The Summer News
×
Saturday, 11 May 2024

ਹੰਸ ਰਾਜ ਹੰਸ ਦਾ ਬਠਿੰਡਾ ਪਹੁੰਚਣ ਤੇ ਹੋਇਆ ਵਿਰੋਧ, ਹੋਈ ਧੱਕਾ-ਮੁੱਕੀ

ਭਾਜਪਾ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਹੰਸ ਰਾਜ ਹੰਸ ਦਾ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਪਹੁੰਚਣ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਹੰਸ ਰਾਜ ਹੰਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਪੁਲਿਸ ਵਿਚਾਲੇ ਧੱਕਾ ਮੁੱਕੀ ਹੁੰਦੀ ਵੀ ਨਜ਼ਰ ਆਈ।


ਦੂਸਰੇ ਪਾਸੇ ਕਿਸਾਨ ਭਾਜਪਾ ਉਮੀਦਵਾਰ ਹੰਸਰਾਜ ਹੰਸ ਨਾਲ ਸਵਾਲ ਜਵਾਬ ਕਰਨ ਦੀ ਜਿੱਦ 'ਤੇ ਅੜੇ ਰਹੇ ਤੇ ਦੇਰ ਸ਼ਾਮ ਤੱਕ ਕਿਸਾਨਾਂ ਪੁਲਿਸ ਵਿਚਕਾਰ ਜੱਦੋ ਜਹਿਦ ਜਾਰੀ ਰਹੀ ਤੇ ਭਾਜਪਾ ਖਿਲਾਫ ਜਬਰਦਸਤ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ

Story You May Like