The Summer News
×
Monday, 20 May 2024

ਨੌਜਵਾਨਾਂ ਨੂੰ ਰੋਜਗਾਰ ਦਿਵਾਉਣ ਲਈ ਵੱਖ- ਵੱਖ ਸਥਾਨਾਂ 'ਤੇ ਮੈਗਾ ਰੋਜਗਾਰ ਦਾ ਮੇਲਾ ਕੀਤਾ ਆਯੋਜਨ

ਗੁਰਦਾਸਪੁਰ, 11 ਮਾਰਚ - ਨੌਜਵਾਨਾਂ ਨੂੰ ਰੋਜਗਾਰ ਦਿਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐਸ ਜੀ ਦੀ ਅਗਵਾਈ ਹੇਠ ਜਿਲ੍ਹਾ ਗੁਰਦਾਸਪੁਰ ਵਿਖੇ 3 ਵੱਖ ਵੱਖ ਸਥਾਨਾਂ ਤੇ ਮੈਗਾ ਰੋਜਗਾਰ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਰੋਜਗਾਰ ਮੇਲੇ ਮਿਤੀ 14.03.2023 ਨੂੰ ਸੁਖਜਿੰਦਰਾ ਕਾਲਜ ਆਫ ਇੰਜ: ਐਂਡ ਟੈਕਨਾਲੋਜੀ, ਗੁਰਦਾਸਪੁਰ, 15.03.2023 ਨੂੰ ਆਰ.ਆਰ ਬਾਵਾ ਡੀ.ਏ.ਵੀ ਕਾਲਜ, ਬਟਾਲਾ ਅਤੇ 16.03.2023 ਨੂੰ ਐਸ.ਐਸ.ਐਮ.ਕਾਲਜ ਦੀਨਾਨਗਰ ਵਿਖੇ ਲਗਾਏ ਜਾ ਰਹੇ ਹਨ ।


ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐਸ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੇ ਦੱਸਿਆ ਕਿ ਇਹਨਾਂ ਮੈਗਾ ਰੋਜਗਾਰ ਮੇਲਿਆ ਵਿੱਚ ਸੋਨਾਲੀਕਾ ਹੁਸ਼ਿਆਰਪੁਰ, ਸੈਨਚੁਅਰੀ ਪਲਾਈਫੁਡ, ਬਾਬਾ ਸ਼੍ਰੀ ਚੰਦ ਇੰਟਰਪਰਾਈਜ ਮੋਹਾਲੀ, ਕੋਕ ਕੰਪਨੀ ਦੀਨਾਨਗਰ, ਸੈਟੀਨ ਕਰੈਡੀਟ ਕੇਅਰ, ਸਾਈ ਐਜੂਕੇਸ਼ਨ ਸੁਸਾਇਟੀ, ਸੀ.ਐਸ.ਸੀ ਈ-ਸੇਵਾ ਸੁਸਾਇਟੀ, ਕਿਮਸ਼੍ਰੀ ਟੈਕਨਾਲੋਜੀ ਰੋਪੜ, ਐਲ.ਐਨ.ਟੀ ਗੁਰਦਾਸਪੁਰ, ਰਾਕਸਾ ਸਿਕਉਰਟੀ ਬੰਗਲੋਰ, ਜੀ.ਐਨ.ਏ ਫਗਵਾੜਾ, ਸ਼੍ਰੀਰਾਮ ਫਾਈਨੈਸ ਪਠਾਨਕੋਟ, ਰੀਲਾਇਸ ਅੰਮ੍ਰਿਤਸਰ, ਏ.ਬੀ.ਗਰੇਨ ਕੀੜੀ ਅਫਗਾਨਾ, ਨਿਟਕੋਟ ਲਿਮਟਿਡ, ਐਲ.ਆਈ.ਸੀ ਗੁਰਦਾਸਪੁਰ, ਵੈਬਹੂਪਰ ਪੰਚਕੂਲਾ, ਐਸ.ਬੀ.ਆਈ ਅੰਮ੍ਰਿਤਸਰ, ਪੀ.ਐਨ.ਬੀ ਮੈਟਲਾਈਫ ਅੰਮ੍ਰਿਤਸਰ, ਪਾਏਨੀਰ ਇੰਡਸਟਰੀਜ ਪਠਾਨਕੋਟ, ਆਈ.ਐਫ.ਐਮ ਫਿੰਨਕੋਚ ਮੋਹਾਲੀ ਅਤੇ ਬਟਾਲਾ ਤੇ ਗੁਰਦਾਸਪੁਰ ਦੀਆ ਲੋਕਲ ਕੰਪਨੀਆ ਵਲੋਂ ਵੀ ਸ਼ਿਰਕਤ ਕੀਤੀ ਜਾਵੇਗੀ ।


ਇਹਨਾਂ ਕੰਪਨੀਆ ਵਿੱਚ ਇੰਟਰਵਿਊ ਦੇਣ ਲਈ ਯੋਗਤਾ 10ਵੀਂ, 12ਵੀਂ, ਆਈ.ਟੀ.ਆਈ, ਪੋਲਟੈਕਨੀਕਲ, ਗਰੈਜੁਏਟ ਅਤੇ ਪੋਸਟ ਗਰੇਜੂਏਟ ਪਾਸ ਹੈ ਅਤੇ ਉਮਰ ਦੀ ਹੱਦ 18 ਤੋਂ 40 ਸਾਲ ਹੈ । 10ਵੀਂ, 12ਵੀਂ, ਆਈ.ਟੀ.ਆਈ, ਪੋਲਟੈਕਨੀਕਲ, ਗਰੈਜੁਏਟ, ਪੋਸਟ ਗਰੇਜੂਏਟ ਅਤੇ ਬੀ.ਟੈਕ, ਬੀ.ਟੈਕ ਫੂਡ ਟੈਕਨਾਲੋਜੀ ਪ੍ਰਾਰਥੀਆਂ ਨੂੰ ਟੈਕਨੀਕਲ ਅਤੇ ਨਾਨ ਟੈਕਨੀਕਲ ਪੋਸਟਾਂ ਲਈ 10,000/- ਤੋਂ 25000/- ਪ੍ਰਤੀ ਮਹੀਨਾ ਸ਼ੁਰੂਆਤੀ ਸੈਲਰੀ ਯੋਗਤਾ ਅਨੁਸਾਰ ਦਿੱਤੀ ਜਾਵੇਗੀ । ਚਾਹਵਾਨ ਪ੍ਰਾਰਥੀ ਇਹਨਾਂ ਰੋਜਗਾਰ ਮੇਲਿਆ ਵਿੱਚ ਭਾਗ ਲੈਣ ਲਈ https://tinyurl.com/MegajobFair2023  ਲਿੰਕ ਜਾਂ pgrkam.com  ਵੈਬਸਾਈਟ ਰਾਹੀ ਆਪਣੇ ਆਪ ਨੂੰ ਰਜਿਟਰਡ ਕਰ ਸਕਦੇ ਹਨ ਜਾਂ ਸਿੱਧੇ ਹੀ ਰੋਜਗਾਰ ਮੇਲੇ ਵਾਲੇ ਸਥਾਨ ਤੇ ਬਾਇਉ ਡਾਟਾ ਦੀ ਕਾਪੀ, ਨਾਲ ਲੈ ਕੇ ਪਹੁੰਚ ਸਕਦੇ ਹਨ ।


 

Story You May Like