The Summer News
×
Tuesday, 14 May 2024

ਪਲਾਸਟਿਕ ਲਿਫਾਫਾ ਬੰਦ ਕਰਨ ਦਾ ਫੈਸਲਾ ਗ਼ਲਤ, ਸਰਕਾਰ ਮਨਾਉਣ ਜਾ ਰਹੀ ਹੈ ਸਾਡੀ ਬਰਬਾਦੀ ਦਾ ਜਸ਼ਨ : ਪਲਾਸਟਿਕ ਮੈਨੂਫੈਕਚਰਰ

ਲੁਧਿਆਣਾ, 4 ਅਗਸਤ (ਭਰਤ ਸ਼ਰਮਾ) – ਪੰਜਾਬ ਦੀ ਆਪ ਸਰਕਾਰ ਵੱਲੋਂ ਪਲਾਸਟਿਕ ਤੇ ਮੁਕੰਮਲ ਪਾਬੰਦੀ ਲਾਉਣ ਨੂੰ ਲੈ ਕੇ ਕੱਲ੍ਹ ਸੂਬਾ ਪੱਧਰੀ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪਲਾਸਟਿਕ ਦੇ ਸਿੰਗਲ ਯੂਜ਼ ਤੇ ਮੁਕੰਮਲ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਵਿਧਾਇਕ ਕੱਲ੍ਹ ਸੂਬਾ ਪੱਧਰੀ ਮੀਟਿੰਗਾਂ ਦੇ ਵਿੱਚ ਪਲਾਸਟਿਕ ਤੇ ਮੁਕੰਮਲ ਪਾਬੰਦੀ ਲਾਉਣ ਦਾ ਐਲਾਨ ਕਰਨਗੇ। ਇਸੇ ਨੂੰ ਲੈ ਕੇ ਪੰਜਾਬ ਭਰ ਵਿੱਚ ਸਥਿਤ ਪਲਾਸਟਿਕ ਮੈਨੂਫੈਕਚਰਰ ਹੁਣ ਚਿੰਤਿਤ ਨੇ ਕਿਉਂਕਿ ਉਨ੍ਹਾਂ ਨੂੰ ਆਪਣਾ ਕਾਰੋਬਾਰ ਡੁੱਬਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਭਰ ਵਿੱਚ ਪਲਾਸਟਿਕ ਕਾਰੋਬਾਰ ਨਾਲ ਸਬੰਧਿਤ ਕੁੱਲ 645 ਯੂਨਿਟ ਹਨ। ਜਦੋਂ ਕਿ ਦੂਜੇ ਪਾਸੇ ਇਕੱਲੇ ਲੁਧਿਆਣਾ ਵਿੱਚ ਹੀ 300 ਦੇ ਕਰੀਬ ਪਲਾਸਟਿਕ ਮੈਨੂਫੈਕਚਰਰ ਹਨ। ਜਿਨ੍ਹਾਂ ਵਲੋਂ ਲਗਾਤਾਰ ਸਰਕਾਰ ਨਾਲ ਬੈਠਕਾਂ ਕਰਕੇ ਉਨ੍ਹਾਂ ਨੂੰ ਕੁਝ ਢਿੱਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਇਸ ਸਬੰਧੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ।


ਪਲਾਸਟਿਕ ਮੈਨੂਫੈਕਚਰਰ ਐਸੋਸੀਏਸ਼ਨ ਅਤੇ ਟਰੇਡ ਦੇ ਪ੍ਰਧਾਨ ਗੁਰਦੀਪ ਸਿੰਘ ਬੱਤਰਾ ਨੇ ਮੰਗ ਕੀਤੀ ਹੈ ਕਿ ਦਿੱਲੀ ਸਰਕਾਰ ਵੱਲੋਂ 75 ਮਾਈਕਰੋਨ ਲਿਫ਼ਾਫ਼ੇ ਤੇ ਬਣਾਉਣ ਦੀ ਢਿੱਲ ਦਿੱਤੀ ਗਈ ਹੈ, ਉਸੇ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੰਜਾਬ ਦੇ ਵਿੱਚ 75 ਮਾਈਕਰੋਨ ਲਿਫਾਫੇ ਨੂੰ ਬਣਾਉਣ ਦੀ ਖੁੱਲ ਦੇ ਸਕੇ, ਕਿਉਂਕਿ ਇਸ ਨਾਲ ਨਾ ਸਿਰਫ਼ ਕਾਰੋਬਾਰੀ ਪ੍ਰਭਾਵਿਤ ਹੋ ਰਹੇ ਨੇ ਸਗੋਂ ਛੋਟੇ ਦੁਕਾਨਦਾਰ ਡੀਲਰ ਵੀ ਪਰੇਸ਼ਾਨ ਹਨ। ਗੁਰਦੀਪ ਸਿੰਘ ਬੱਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਤੋਂ ਇੱਕ ਪਲਾਸਟਿਕ ਮੈਨੂਫੈਕਚਰਰ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ।


ਪਲਾਸਟਿਕ ਤੇ ਲਾਈ ਗਈ ਪਾਬੰਦੀ ਨੂੰ ਲੈ ਕੇ ਛੋਟੇ ਦੁਕਾਨਦਾਰਾਂ ਨੇ ਵੀ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਬਦਲ ਜ਼ਰੂਰ ਦਿੱਤਾ ਜਾਵੇ। ਛੋਟੇ ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਵੀ ਕੋਈ ਗਾਹਕ ਆਉਂਦਾ ਹੈ ਤਾਂ ਸਾਮਾਨ ਦੇ ਨਾਲ ਪਲਾਸਟਿਕ ਦੇ ਲਿਫਾਫੇ ਦੀ ਮੰਗ ਕਰਦਾ ਹੈ ਅਤੇ ਲਿਫਾਫਾ ਨਾ ਦਿੱਤੇ ਜਾਣ ਤੇ ਕਈ ਵਾਰ ਸਾਮਾਨ ਹੀ ਛੱਡ ਕੇ ਚਲਾ ਜਾਂਦਾ ਹੈ ।ਜਿਸ ਕਰਕੇ ਉਹਨਾਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਇਸ ਦਾ ਬਦਲ ਕੱਢਣਾ ਚਾਹੀਦਾ ਸੀ, ਕੋਈ ਅਜਿਹਾ ਲਿਫਾਫਾ ਕੱਢੇ ਦੇ ਜਿਸ ਨਾਲ ਪ੍ਰਦੂਸ਼ਣ ਨਾ ਫੈਲਦਾ ਹੋਵੇ।


Story You May Like