The Summer News
×
Monday, 13 May 2024

IAS ਪੋਪਲੀ ਦੇ ਬੇਟੇ ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ, ਡਾਕਟਰਾਂ ਨੇ ਖੋਲ੍ਹਿਆ ਇਹ ਰਾਜ਼

ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰ ਪੰਜਾਬ ਦੇ ਆਈ.ਏ.ਐੱਸ. ਸੰਜੇ ਪੋਪਲੀ ਦੇ ਬੇਟੇ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਗੱਲ ਦਾ ਖੁਲਾਸਾ ਡਾਕਟਰਾਂ ਨੇ ਪੋਸਟਮਾਰਟਮ ਰਿਪੋਰਟ ਵਿੱਚ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਕਾਰਤਿਕ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ। ਰਿਪੋਰਟ ‘ਚ ਮੱਥੇ ‘ਤੇ ਲੱਗੀ ਗੋਲੀ ਦਾ ਆਕਾਰ, ਜ਼ਖ਼ਮ ਵਾਲੀ ਥਾਂ ‘ਤੇ ਮੌਜੂਦ ਗੰਨ ਪਾਊਡਰ, ਖੱਬੇ ਹੱਥ ਦੀ ਜਾਂਚ, ਗੋਲੀ ਚਲਾਉਣ ਦੀ ਦਿਸ਼ਾ ਆਦਿ ਨੂੰ ਖੁਦਕੁਸ਼ੀ ਦੱਸਿਆ ਗਿਆ ਹੈ।


ਸੂਤਰਾਂ ਮੁਤਾਬਕ ਮ੍ਰਿਤਕ ਦੇ ਖੱਬੇ ਹੱਥ ‘ਚ ਗੰਨ ਪਾਊਡਰ ਵੀ ਮਿਲਿਆ ਹੈ, ਜਿਸ ਨੂੰ ਜਾਂਚ ਲਈ ਫੋਰੈਂਸਿਕ ਟੀਮ ਨੇ ਕਬਜ਼ੇ ‘ਚ ਲੈ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪਿਸਤੌਲ ਅਤੇ ਗੋਲੀ ਦੇ ਖੋਲ ਨੂੰ ਬੈਲਿਸਟਿਕ ਜਾਂਚ ਲਈ ਭੇਜ ਦਿੱਤਾ ਹੈ। ਵਿਜੀਲੈਂਸ ਟੀਮ ਆਈ.ਏ.ਐਸ ਸੰਜੇ ਪੋਪਲੀ ਨੂੰ ਲੈ ਕੇ ਸੈਕਟਰ 11 ਸਥਿਤ ਕੋਠੀ ਵਿਚ ਆਇਆ ਸੀ। ਇਸ ਦੌਰਾਨ ਉਸ ਦੇ ਲੜਕੇ ਕਾਰਤਿਕ ਨੇ ਪਹਿਲੀ ਮੰਜ਼ਿਲ ‘ਤੇ ਕਮਰੇ ‘ਚ ਪਿਸਤੌਲ ਨਾਲ ਉਸ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਮਾਂ ਨੇ ਵਿਜੀਲੈਂਸ ਵਲੋਂ ਗੋਲੀ ਚਲਾਉਣ ਦਾ ਦੋਸ਼ ਲਾਇਆ ਸੀ।


Story You May Like