The Summer News
×
Monday, 13 May 2024

Samsung ਦਾ Galaxy F23 5G ਸਮਾਰਟਫੋਨ ਤੋੜ ਰਿਹਾ ਸਾਰਿਆਂ ਫੋਨਾਂ ਦੇ ਰਿਕਾਰਡ, ਇਸ ਦੇ ਸ਼ਾਨਦਾਰ ਫੀਚਰ ਦੇਖ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਸਮਾਰਟਫੋਨ ਖਰੀਦਣ ਵਾਲੇ ਯੂਜ਼ਰਸ ਲਈ ਖੁਸ਼ਖਬਰੀ ਹੈ ਕਿ ਭਾਰਤ ਚ ਤੁਹਾਨੂੰ ਜਲਦੀ ਹੀ Samsung Galaxy F23 5G ਦਾ ਸਮਾਟ ਫੋਨ ਦੇਖਣ ਨੂੰ ਮਿਲੇਗਾ। ਦੱਸ ਦਈਏ ਕਿ ਇਹ ਸਮਾਰਟਫੋਨ ਭਾਰਤੀ ' ਚ ਵਿਕਰੀ ਲਈ ਤਿਆਰ ਹੈ ਅਤੇ ਜ਼ਿਆਦਾਤਰ ਲੋਕ ਇਸ ਨੂੰ ਈ-ਕਾਮਰਸ ਵੈੱਬਸਾਈਟ 'ਤੇ ਚੱਲ ਰਹੀ ਵਿਕਰੀ ਦੌਰਾਨ ਸਭ ਤੋਂ ਵੱਧ ਖਰੀਦ ਰਹੇ ਹਨ।ਜੇਕਰ ਤੁਸੀਂ ਵੀ ਇਸ ਸਮਾਰਟਫੋਨ ਨੂੰ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ Samsung Galaxy F23 5G ਦਾ ਇਹ ਸਮਾਰਟਫੋਨ ਘੱਟ ਕੀਮਤ 'ਤੇ ਵਧੀਆ ਕੁਆਲਿਟੀ ਦਾ ਮਿਲ ਸਕਦਾ ਹੈ।


ਜਾਣੋ Samsung Galaxy F23 5G ਦੇ ਸ਼ਾਨਦਾਰ ਫੀਚਰਸ ਬਾਰੇ:


ਦੱਸ ਦੇਈਏ ਕਿ Samsung Galaxy F23 5G ਸਮਾਰਟ ਫ਼ੋਨ ਦੇ ਅੰਦਰ, ਤੁਹਾਨੂੰ ਇੱਕ 6.6 ਇੰਚ(6.6 Inches) ਦੀ ਡਿਸਪਲੇ ਦੇਖਣ ਨੂੰ ਮਿਲੇਗੀ ਜੋ 120 Hz Refresh Rate ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਸ 'ਚ ਤੁਹਾਨੂੰ Android V12 ਆਪਰੇਟਿੰਗ ਸਿਸਟਮ ਅਤੇ ਸਨੈਪਡ੍ਰੈਗਨ(Snapdragon) 750G ਪ੍ਰੋਸੈਸਰ ਦੇਖਣ ਨੂੰ ਮਿਲੇਗਾ।


ਇਸ ਦੇ ਨਾਲ ਹੀ ਜੇਕਰ ਗੱਲ ਮੋਬਾਇਲ ਦੀ ਰੈਮ ਅਤੇ ਇੰਟਰਨਲ ਸਟੋਰੇਜ ਦੀ ਕਰੀਏ ਤਾਂ ਤੁਹਾਨੂੰ 4GB ਰੈਮ ਅਤੇ 6GB ਰੈਮ ਦੇ ਨਾਲ 128GB ਇੰਟਰਨਲ ਸਟੋਰੇਜ ਦੇਖਣ ਨੂੰ ਮਿਲੇਗੀ, ਜਿਸ ਨੂੰ ਤੁਸੀਂ ਮੈਮਰੀ ਕਾਰਡ ਲਗਾ ਕੇ 1TB ਤੱਕ ਵਧਾ ਸਕਦੇ ਹੋ।


ਜਾਣੋ ਇਸ ਦੇ ਕੈਮਰੇ ਕੁਆਲਿਟੀ ਅਤੇ ਬੈਟਰੀ ਬਾਰੇ:


ਜੇਕਰ ਗੱਲ ਇਸ ਮੋਬਾਈਲ ਦੇ ਕੈਮਰਾ ਕੁਆਲਿਟੀ ਦੀ ਕਰੀਏ ਤਾਂ ਤੁਹਾਨੂੰ ਪਿਛਲੇ ਪਾਸੇ ਟ੍ਰਿਪਲ ਕੈਮਰੇ ਦਾ ਸੈੱਟਅੱਪ ਦੇਖਣ ਨੂੰ ਮਿਲੇਗਾ, ਜਿਸ ਦਾ ਮੁੱਖ ਕੈਮਰਾ 50MP ਮੈਗਾਪਿਕਸਲ ਹੈ, ਇਸ ਤੋਂ ਇਲਾਵਾ ਸੈਲਫੀ ਲੈਣ ਲਈ 8MP + 2MP ਦੇ ਦੋ ਹੋਰ ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਸੈਲਫੀ ਲੈਣ ਲਈ ਵੀ ਇੱਕ 8MP ਮੈਗਾਪਿਕਸਲ ਦਾ ਫਰੰਟ ਸੈਲਫੀ ਕੈਮਰਾ ਲਗਾਇਆ ਗਿਆ ਹੈ।


ਬੈਟਰੀ ਬੈਕਅੱਪ(Battery backup) :


ਜੇਕਰ ਮੋਬਾਇਲ ਦੇ ਬੈਟਰੀ ਬੈਕਅਪ ਦੀ ਗੱਲ ਕਰੀਏ ਤਾਂ ਇਸ 'ਚ ਤੁਹਾਨੂੰ 5000mAh ਦੀ ਪਾਵਰਫੁੱਲ ਬੈਟਰੀ ਦੇਖਣ ਨੂੰ ਮਿਲੇਗੀ। ਜੋ ਕਿ 25 ਵਾਟਸ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਸਮਾਰਟ ਫੋਨ ਦੇ ਅੰਦਰ 5G ਇੰਟਰਨੈੱਟ ਦੀ ਸਪੋਰਟ ਵੀ ਦੇਖਣ ਨੂੰ ਮਿਲੇਗੀ। ਇਸ ਤੋ ਇਲਾਵਾ ਇਸ ਵਿੱਚ wifi, ਅਤੇ ਬਲੂਟੁੱਥ ਵਰਗੇ ਫੀਚਰਸ ਵੀ ਮੌਜੂਦ ਹਨ।


ਜਾਣੋ ਇਸ phone ਦੀ ਕੀਮਤ ਬਾਰੇ :


ਜੇਕਰ ਅਸੀਂ ਮੋਬਾਈਲ ਦੀ ਕੀਮਤ ਦੀ ਗੱਲ ਕਰੀਏ, ਤਾਂ ਤੁਹਾਨੂੰ ਇਹ ਮੋਬਾਈਲ ₹ 13999 ਵਿੱਚ ਦੇਖਣ ਨੂੰ ਮਿਲੇਗਾ, ਇਸ ਤੋਂ ਇਲਾਵਾ ਤੁਸੀਂ ਇਸ ਨੂੰ ਆਪਣੇ ਕ੍ਰੈਡਿਟ ਕਾਰਡ 'ਤੇ 10% ਵਾਧੂ ਛੋਟ ਪ੍ਰਾਪਤ ਕਰ ਸਕਦੇ ਹੋ।


(ਮਨਪ੍ਰੀਤ ਰਾਓ)

Story You May Like